ਡਕਾਲਾ 19 ਜਨਵਰੀ(ਪ੍ਰਥਮ ਮਲਹੋਤਰਾ)
ਅੱਜ ਦੇ ਸਮੇਂ ਜਿੱਥੇ ਇਕ ਬਿਸਕੁੱਟ ਦਾ ਪੈਕੇਟ ਦੇ ਕੇ ਓਸਦੀ ਫੋਟੋ ਸ਼ੋਸ਼ਲ ਮੀਡੀਆ ਤੇ ਵਾਇਰਲ ਕਰਕੇ ਆਪਣੇ ਆਪ ਨੂੰ ਸਮਾਜ ਸੇਵੀ ਸਾਬਿਤ ਕਰਨ ਦੀ ਹੋੜ ਜੋਰਾਂ ਤੇ ਆ ਓਥੇ ਹੀ ਕੁਝ ਆਮ ਘਰਾਂ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਇਕ ਸੋਸਾਇਟੀ ਬਣਾਈ ਜਿਸਨੂੰ ਡਰੀਮ ਵੈਲਫੇਅਰ ਸੋਸਾਇਟੀ ਦਾ ਨਾਮ ਦਿੱਤਾ ਅਤੇ ਸਮਾਜ ਸੇਵਾ ਅਤੇ ਲੋੜਵੰਦਾਂ ਦੀ ਮਦਦ ਕਰਨ ਦਾ ਸੰਕਲਪ ਲਿਆ ਜਿਸਦੇ ਤਹਿਤ ਸੋਸਾਇਟੀ ਪਿਛਲੇ 6 ਸਾਲ ਤੋਂ ਇਕ ਲੋੜਵੰਦ ਲੜਕੀ ਦਾ ਵਿਆਹ ਕਰਦੀ ਹੈ ਡਰੀਮ ਵੈਲਫੇਅਰ ਸੁਸਾਇਟੀ ਡਕਾਲਾ ਦੇ ਮੈਂਬਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸ਼ੇਸ਼ ਉਪਰਾਲਾ ਕਰਕੇ ਇੱਕ ਲੋੜਵੰਦ ਲੜਕੀ ਦਾ KS ਫਾਰਮ ਹਾਊਸ ਪੈਲੇਸ 'ਚ ਪੂਰੀ ਧੂਮ-ਧਾਮ ਨਾਲ ਵਿਆਹ ਕੀਤਾ ਤੇ ਹਰ ਪ੍ਰਕਾਰ ਦਾ ਲੋਂੜੀਦਾ ਸਮਾਨ ਦਿੱਤਾ ਗਿਆ। ਇਸ ਵਾਰ ਇਹ 6ਵਾਂ ਵਿਆਹ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਮੈਂਬਰ ਸਾਹੂਕਾਰ ਪਰਿਵਾਰਾਂ ਚੋਂ ਨਹੀਂ ਸਗੋਂ ਆਮ ਘਰਾਂ ਚੋਂ ਮਿਹਨਤ ਮਜ਼ਦੂਰੀ ਕਰਨ ਵਾਲੇ ਨੇ ਹਰ ਸਾਲ ਆਪਣੀ ਕਮਾਈ ਚੋਂ ਹਿੱਸਾ ਕੱਢ ਕੇ ਇਹ ਉਪਰਾਲਾ ਕਰਦੇ ਨੇ। ਏਸ ਮੌਕੇ ਡਾ ਬੱਬੀ ਨੇ ਪ੍ਰੈਸ ਨੂੰ ਦਿਤੇ ਬਿਆਨ ਵਿੱਚ ਸਾਰੀ ਟੀਮ ਵਲੋਂ ਸਾਂਝੇ ਤੌਰ ਤੇ ਐਲਾਨ ਕੀਤਾ ਕੇ.. ਆਉਣ ਵਾਲੇ ਸਾਲ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਰੂਰਤ ਮੰਦ ਲੜਕੀਆਂ ਦੇ ਵਿਆਹ ਕੀਤੇ ਜਾਣਗੇ. ਏਸ ਮੌਕੇ ਗੁਰਤੇਜ ਮੱਦੋਮਾਜਰਾ ਨੇ ਕਿਹਾ ਕਿ ਨੋਜਵਾਨਾਂ ਨੂੰ ਨਸ਼ੇ ਦੇ ਕੋਹੜ ਨੂੰ ਛੱਡ ਕੇ ਐਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ.. ਏਸ ਮੌਕੇ ਸਤਿਨਾਮ ਸਿੰਘ ਸੱਤਾ.. ਗੁਰੀ ਡਕਾਲਾ . ਕਾਕਾ ਬਠੋਈ. ਕੇਵਲ ਚਰਸੋਂ. ਰਾਜੂ ਤਰੈਂ. ਕਾਲਾ ਤਰੈਂ. ਗੁਰੀ ਕੁਠਾਲਾ. ਡਾ ਅਜੀਤ ਕਰਹਾਲੀ. ਮੇਵਾ ਪੰਚ. ਲਾਡੀ ਜਿੰਦਲ. ਬੰਟੀ. ਜੰਟੀ. ਭੋਲਾ ਫੋਰਮੈਨ. ਸੇਵਾ ਮਰਦੈੜੀ. ਮੁੱਨਾਂ. ਪ੍ਰਿੰਸ. ਹੈਪੀ. ਸਤਿਨਾਮ. ਕਰਮਜੀਤ. ਅਵਤਾਰ ਪੰਚ . ਹਾਕਮ ਬਠੋਈ. ਰਵੀ. ਲਵਲੀ. ਘੱਲੂ. ਗੁਰਧਿਆਨ. ਬੇਅੰਤ ਲੰਬਰਦਾਰ. ਅਮਨ ਮਾਸਟਰ. ਪੰਜਾਬ ਮੈਡੀਕਲ ਸਟੋਰ. ਬੋਬੀ ਖੰਗੂੜਾ. ਸੋਨੀ ਇਟਲੀ. ਸਿੰਗਾਰਾ PP. ਅਮਨ PP. ਆਦਿ ਸੋਸਾਇਟੀ ਦੇ ਮੈਂਬਰ ਮੌਜੂਦ ਸਨ..
0 Comments