ਸਨੌਰ 2 ਜਨਵਰੀ (ਪਹਿਰ ਟੀਵੀ ਬਿਊਰੋ)
ਭੂਆ ਤੇ ਭਤੀਜੇ ਦਾ ਰਿਸ਼ਤਾ ਬਹੁਤ ਅਨਮੋਲ ਹੁੰਦਾ ਆ ਪਰ ਜਦੋਂ ਕੋਈ ਭੂਆ ਬਣਾ ਕੇ ਓਸ ਨਾਲ ਠੱਗੀ ਮਾਰੇ ਤਾਂ ਰਿਸ਼ਤਿਆਂ ਦਾ ਕਤਲ ਹੁੰਦਾ ਆ ਆਹੀ ਕੁਝ ਹੋਇਆ ਅਮਨ ਢੋਟ ਵਾਲੇ ਕੇਸ ਵਿੱਚ ਜਿਸਨੂੰ ਸਾਢੇ ਚਾਰ ਕਿੱਲੇ ਜ਼ਮੀਨ ਧੋਖੇ ਨਾਲ ਆਪਣੇ ਨਾਮ ਕਰਵਾਉਣ ਦੇ ਦੋਸ਼ ਵਿੱਚ ਗਿਰਫ਼ਤਾਰ ਕਰਕੇ ਕੋਰਟ ਵਿੱਚ ਪੇਸ਼ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਖਮੀਰ ਸਿੰਘ ਨਾਮ ਦੇ ਵਿਅਕਤੀ ਨੇ ਦੋਸ਼ ਲਗਾਏ ਕੇ ਅਸੀਂ ਕਿਸੇ ਕੋਲੋ 60 ਲੱਖ ਦੇ ਕਰੀਬ ਪੈਸੇ ਲੈਣੇ ਸਨ ਤਾਂ ਅਸੀਂ ਅਮਨ ਢੋਟ ਨੂੰ ਮਿਲੇ ਤਾਂ ਅਮਨ ਢੋਟ ਨੇ ਕਿਹਾ ਓਸ ਬੰਦੇ ਕੋਲ ਪੈਸੇ ਤਾਂ ਨਹੀਂ ਪਰ ਪੈਸੇ ਦੇ ਬਦਲੇ ਇੱਕ ਕਿਲ੍ਹਾ ਜ਼ਮੀਨ ਨਾਮ ਕਰਵਾਉਣ ਦਾ ਝਾਂਸਾ ਦੇ ਕੇ ਸਾਡੀ ਸਾਢੇ ਚਾਰ ਕਿੱਲੇ ਜ਼ਮੀਨ ਆਪਣੇ ਨਾਮ ਕਰਵਾ ਲਈ ਓਹਨਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਠੱਗੀ ਵਿੱਚ ਸ਼ਾਮਿਲ ਸਾਰੇ ਦੋਸ਼ੀਆਂ ਨੂੰ ਗਿਰਫ਼ਤਾਰ ਕਰਕੇ ਓਹਨਾ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।ਜਿਕਰਯੋਗ ਆ ਕੇ ਅਮਨ ਢੋਟ ਆਮ ਆਦਮੀ ਪਾਰਟੀ ਵੱਲੋ ਸਨੌਰ ਸਬਜੀ ਮੰਡੀ ਦਾ ਪ੍ਰਧਾਨ ਵੀ ਰਿਹਾ ਹੈ ਤੇ ਸਨੌਰ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਦੀ ਕੁਰਸੀ ਤੇ ਵੀ ਇਸਦਾ ਹੀ ਕਬਜਾ ਹੈ ।

0 Comments