14 ਫਰਵਰੀ (ਪਹਿਰ ਟੀਵੀ ਬਿਉਰੋ)
ਇਕ ਪਾਸੇ ਅੱਜ ਦੁਨੀਆ ਭਰ 'ਚ ਪਿਆਰ ਦਾ ਤਿਉਹਾਰ ਵੈਲੇਨਟਾਈਨ ਡੇ ਮਨਾਇਆ ਜਾ ਰਿਹਾ ਹੈ, ਉੱਥੇ ਹੀ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 33 ਸਾਲਾ ਔਰਤ ਦਾ ਉਸ ਦੇ ਪ੍ਰੇਮੀ ਨੇ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਇਹੀ ਨਹੀਂ, ਕਤਲ ਤੋਂ ਬਾਅਦ ਪਛਾਣ ਲੁਕਾਉਣ ਲਈ ਕਾਤਲ ਨੇ ਔਰਤ ਦੀ ਲਾਸ਼ ਨੂੰ ਲੋਹੇ ਦੇ ਇੱਕ ਵੱਡੇ ਟਰੰਕ ਵਿੱਚ ਬੰਦ ਕਰ ਕੇ ਘਰ ਦੇ ਗਟਰ ਵਿੱਚ ਸੁੱਟ ਦਿੱਤਾ। ਪੁਲਸ ਨੇ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਸਮੇਤ ਉਸ ਦੇ ਪਰਿਵਾਰ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Pehar TV ਪਹਿਰ ਟੀਵੀ
© Pehar TV | All Rights Reserved

0 Comments