ਪਟਿਆਲਾ ਨਗਰ ਨਿਗਮ ਵੱਲੋਂ ਸ਼ਹਿਰ ਅੰਦਰ ਹੋ ਰਹੀਆਂ ਨਾਜਾਇਜ਼ ਉਸਾਰੀਆਂ ਨੂੰ ਲੈਕੇ ਇੱਕ ਮੁਹਿੰਮ ਵਿੱਢੀ ਹੋਈ ਹੈ ਜਿਸਦੇ ਤਹਿਤ ਅੱਜ ਮੇਅਰ ਕੁੰਦਨ ਗੋਗੀਆ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦਿਆਂ ਇੰਸਪੈਕਟਰ ਗਗਨਦੀਪ ਅਤੇ ਪੂਰੀ ਟੀਮ ਨੇ ਸਨੌਰ ਰੋਡ ਉਪਰ ਬਣੇ 2 ਮੰਜ਼ਿਲਾ ਸ਼ੋਅਰੂਮ ਉਪਰ ਪੀਲਾ ਪੰਜਾ ਚਲਾ ਦਿੱਤਾ ਗਿਆ ਸ਼ੋਅਰੂਮ ਦੇ ਮਾਲਕਾਂ ਵੱਲੋਂ ਵਾਰ ਵਾਰ ਬੇਨਤੀ ਕਰਨ ਦੇ ਬਾਦ ਵੀ ਨਗਰ ਨਿਗਮ ਅਧਿਕਾਰੀਆਂ ਵਲੋਂ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਇਸ ਸਬੰਧੀ ਜਦੋਂ ਅਸੀਂ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਜੀ ਨਾਲ ਗੱਲਬਾਤ ਕੀਤੀ ਤਾਂ ਓਹਨਾ ਦੱਸਿਆ ਕੇ ਇਹ ਬਿਲਡਿੰਗ ਇੱਕ ਮੰਜ਼ਿਲ ਪਾਸ ਹੋਈ ਹੈ ਅਤੇ ਬਿਲਡਿੰਗ ਦੇ ਮਾਲਕਾਂ ਵੱਲੋਂ ਇਸਨੂੰ ਬਿਨਾ ਨਕਸ਼ਾ ਪਾਸ ਕਰਵਾਏ 2 ਮੰਜਿਲ ਬਣਾ ਦਿੱਤਾ ਗਿਆ ਜਿਸਦੇ ਤਹਿਤ ਇਹ ਕਾਰਵਾਈ ਕੀਤੀ ਗਈ ਪੱਤਰਕਾਰਾਂ ਦੇ ਪੁੱਛਣ ਤੇ ਕਿ ਅਗਰ ਬਿਲਡਿੰਗ 1 ਮੰਜਿਲ ਪਾਸ ਕੀਤੀ ਹੈ ਤਾਂ ਦੂਸਰੀ ਮੰਜ਼ਿਲ ਨੂੰ ਪੂਰਾ ਕਿਉ ਨਹੀਂ ਢਾਹਿਆ ਤਾ ਓਹਨਾ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਨੁਕਸਾਨ ਹੋਵੇ ਬਿਲਡਿੰਗ ਮਾਲਕਾਂ ਨੂੰ ਇੱਕ ਮੌਕਾ ਦਿੱਤਾ ਗਿਆ ਕੇ ਆਪਣੀ ਰਹਿੰਦੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਅਤੇ ਬਾਕੀ ਲੋਕਾਂ ਨੂੰ ਇੱਕ ਮੈਸੇਜ ਵੀ ਦਿੱਤਾ ਗਿਆ ਹੈ ਕਿ ਕੋਈ ਵੀ ਬਿਲਡਿੰਗ ਤਿਆਰ ਕਰਨ ਤੋਂ ਪਹਿਲਾਂ ਸਰਕਾਰੀ ਪ੍ਰਕਿਰਿਆ ਪੂਰੀ ਕਰੋ ਅਗਰ ਕੋਈ ਵੀ ਗੈਰਕਨੂੰਨੀ ਢੰਗ ਨਾਲ ਬਿਲਡਿੰਗ ਤਿਆਰ ਕਰਦਾ ਹੈ ਤਾਂ ਓਸਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ
0 Comments