ਸਨੌਰ 26 ਫ਼ਰਵਰੀ (ਜਪਅਨੰਤਪ੍ਰੀਤ ਸਿੰਘ)
ਪਿੰਡ ਗਨੌਰ ਵਿੱਚ ਚੌਧਰੀ ਅਵਤਾਰ ਸਿੰਘ ਚੰਡੀਗੜ ਵਾਲਿਆਂ ਵੱਲੋਂ ਆਪਣੇ ਵਿਆਹ ਦੀ 25ਵੀਂ ਵਰ੍ਹੇਗੰਢ ਦੇ ਸ਼ੁਭ ਅਵਸਰ ‘ਤੇ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਹਾਂ ਸਪਤਾਹ ਯੱਗ ਅਤੇ ਪਵਿੱਤਰ ਕਥਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਧਾਰਮਿਕ ਲਾਭ ਪ੍ਰਾਪਤ ਕੀਤਾ, ਪੰਡਿਤ ਰਾਮ ਸੇਵਕ ਜੀ ਕਲਵਾਨੂੰ ਵਾਲਿਆਂ ਜੀ ਵੱਲੋਂ ਰਸਭਰੀ ਬਾਣੀ ਰਾਹੀਂ ਸੰਗਤਾਂ ਨੂੰ ਧਾਰਮਿਕ ਇਤਿਹਾਸ ਅਤੇ ਸਤਸੰਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਯੱਗ ਦੌਰਾਨ ਹਵਨ ਕਰਵਾ ਕੇ ਸਮੂਹ ਲੋਕਾਂ ਦੀ ਚੜ੍ਹਦੀ ਕਲਾ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਪਰਿਵਾਰ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਮਾਗਮ ਦੇ ਅੰਤ ਵਿੱਚ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਇਹ ਸਮਾਗਮ ਪਿੰਡ ਗਨੌਰ ਵਿੱਚ ਧਾਰਮਿਕ ਅਤੇ ਆਤਮਿਕ ਵਾਤਾਵਰਨ ਦਾ ਸੁੰਦਰ ਦ੍ਰਿਸ਼ ਪੇਸ਼ ਕਰਦਾ ਨਜ਼ਰ ਆਇਆ, ਇਸ ਮੌਕੇ ਬਲਕਾਰ ਗਨੌਰ,ਗੁਲਾਬ ਚੌਧਰੀ, ਤਰਨ ਗਨੌਰ, ਰਵਿੰਦਰ ਰਵੀ,ਜਸਬੀਰ ਚੌਧਰੀ, ਰਕੇਸ ਬਿੱਟੂ,ਅਮਰੀਕ ਮੀਕਾ, ਕਮਲ ਕਸਾਣਾ ਚੰਡੀਗੜ, ਦੇਬੂ ਚੌਧਰੀ, ਹਿੰਮਤ ਚੌਧਰੀ,ਗੁਰਦੀਪ ਗੋਲੂ, ਲਾਡੀ ਚੌਧਰੀ, ਜੱਸੀ ਚੌਧਰੀ,ਕਮਲਦੀਪ ਚੌਧਰੀ,ਸੋਨੂੰ ਅਤੇ ਸਮੂਹ ਪਿੰਡ ਗਨੌਰ ਵਾਸੀ ਮੌਜੂਦ ਰਹੇ ।
Pehar TV ਪਹਿਰ ਟੀਵੀ
© Pehar TV | All Rights Reserved
0 Comments