Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਪੰਜਾਬੀ ਗਾਇਕ ਮਾਸਟਰ ਸਲੀਮ ਦੇ ਮੈਨੇਜਰ ਨੂੰ ਮਿਲੀ ਧਮਕੀ


ਜਲੰਧਰ , 11 ਫਰਵਰੀ

ਪੰਜਾਬ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਮੈਨੇਜਰ ਨੂੰ ਧਮਕੀ ਮਿਲੀ ਹੈ। ਜਿਸ ਵਿਅਕਤੀ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ, ਉਸ ਨੇ ਸਾਫ਼-ਸਾਫ਼ ਕਿਹਾ ਹੈ ਕਿ ਤੇਰੇ ਦਿਨ ਥੋੜੇ ਰਹਿ ਗਏ ਹਨ । ਪੰਜਾਬ ਦੇ ਗਾਇਕ ਮਾਸਟਰ ਸਲੀਮ ਦੇ ਮੈਨੇਜਰ ਅਭਿਸ਼ੇਕ ਜੋਸ਼ ਨੇ ਫ਼ੋਨ 'ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਹਿਲਾਂ ਵੀ ਉਸ ਨੂੰ ਕਈ ਵਾਰ ਕਿਸੇ ਅਣਜਾਣ ਵਿਅਕਤੀ ਦੇ ਫ਼ੋਨ ਆਏ ਸਨ। ਸ਼ੁਰੂ ਵਿਚ ਉਸ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ ਪਰ ਹੁਣ ਧਮਕੀ ਦੇਣ ਵਾਲੇ ਵਿਅਕਤੀ ਨੇ ਸਾਫ਼-ਸਾਫ਼ ਕਿਹਾ ਹੈ ਕਿ ਤੇਰੇ ਦਿਨ ਥੋੜੇ ਰਹਿ ਗਏ ਹਨ ਅਤੇ ਹੁਣ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪਹਿਲਾਂ ਜਦੋਂ ਉਸ ਨੂੰ ਧਮਕੀ ਮਿਲੀ ਸੀ, ਤਾਂ ਅਭਿਸ਼ੇਕ ਨੇ ਆਪਣਾ ਅਸਲਾ ਲਾਇਸੈਂਸ ਸਰੰਡਰ ਕਰ ਦਿੱਤਾ ਸੀ।


Pehar TV ਪਹਿਰ ਟੀਵੀ 

© Pehar TV | All Rights Reserved

Post a Comment

0 Comments