Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਗੁਰਦੁਆਰਾ ਨਾਨਕਸਰ ਦੇਵੀਗੜ੍ਹ ਰੋਡ ਨੇੜੇ ਲੰਘਦੇ ਬਾਈਪਾਸ ਉਪਰ ਕੀਤੇ ਨਾਜਾਇਜ਼ ਕਬਜ਼ਿਆਂ ਕਰਕੇ ਰਾਹਗੀਰ ਪ੍ਰੇਸ਼ਾਨ


ਸਨੌਰ 4 ਫਰਵਰੀ (ਪ੍ਰਥਮ ਮਲਹੋਤਰਾ)

ਕਸਬਾ ਸਨੌਰ ਦੇ ਨੇੜੇ ਤੋਂ ਲੰਘਦੇ ਚੰਡੀਗੜ੍ਹ ਬਠਿੰਡਾ ਬਾਈਪਾਸ ਉਪੱਰ ਦੁਕਾਨਦਾਰਾਂ ਵੱਲੋਂ ਕੀਤੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਰੋਜ਼ਾਨਾ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਬਾਈਪਾਸ ਉਪਰ ਜਿੱਥੇ ਦੇਵੀਗੜ੍ਹ ਨੂੰ ਕੱਟ ਨਿਕਲਦਾ ਹੈ ਓਸ ਜਗ੍ਹਾ ਤਕਰੀਬਨ 5 ਤੋਂ 6 ਦੁਕਾਨਦਾਰਾਂ ਨੇ ਪੱਕੇ ਕਬਜੇ ਕਰਕੇ ਆਪਣੇ ਢਾਬੇ ਅਤੇ ਹੋਰ ਖਾਣ ਪੀਣ ਦੀਆਂ ਦੁਕਾਨਾਂ ਖੋਲ੍ਹ ਰੱਖੀਆਂ ਹਨ ਜਿੱਥੇ ਰੋਡ ਦੇ ਦੋਨੋ ਪਾਸੇ ਜ਼ਿਆਦਾਤਰ ਲੋੜਿੰਗ ਵਾਲ਼ੀਆਂ ਗੱਡੀਆਂ ਤੇ ਟਰੱਕ ਖੜ੍ਹੇ ਹੋ ਜਾਂਦੇ ਹਨ ਜਿਸ ਕਾਰਨ ਅਕਸਰ ਕੋਈ ਨੇ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ ਅਤੇ ਬਾਈਪਾਸ ਉਪਰੋਂ ਗੁਜਰਨ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਦੁਕਾਨਾਂ ਅਤੇ ਢਾਬੇ ਦੇਵੀਗੜ੍ਹ ਰੋਡ ਵਾਲੇ ਪੁਲ ਦੇ ਬਿਲਕੁਲ ਨੇੜੇ ਹਨ ਜਿੱਥੇ ਪੁਲ ਤੋਂ ਨੀਚੇ ਉਤਰਨ ਵਾਲੀਆਂ ਗੱਡੀਆ ਕਾਫ਼ੀ ਸਪੀਡ ਵਿੱਚ ਆਉਂਦੀਆਂ ਹਨ ਜਿਸ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਸਰਕਾਰ ਵੱਲੋਂ ਬਾਈਪਾਸ ਬਨਾਉਣ ਦਾ ਮਕਸਦ ਸੀ ਰਾਹਗੀਰਾਂ ਨੂੰ ਭੀੜ ਭੜੱਕੇ ਤੋ ਬਚਾਇਆ ਜਾ ਸਕੇ ਕਿਉਕਿ ਸ਼ਹਿਰ ਵਿੱਚ ਕਾਫੀ ਭੀੜ ਹੁੰਦੀ ਹੈ ਅਤੇ ਅਕਸਰ ਲੰਬੇ ਲੰਬੇ ਜਾਮ ਲਗਦੇ ਹਨ ਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਹੁੰਦੀ ਸੀ ਪ੍ਰਸ਼ਾਸ਼ਨ ਨੂੰ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਨਾਜਾਇਜ਼ ਕਬਜ਼ੇ ਲਗਾਤਾਰ ਵੱਧ ਰਹੇ ਹਨ ਤੇ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ


Pehar TV  ਪਹਿਰ ਟੀਵੀ 

© Pehar TV | All Rights Reserved


Post a Comment

0 Comments