Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਬਿਕਰਮਜੀਤ ਮਜੀਠੀਆ ਦੀ ਧਰਮ ਪਤਨੀ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨਾਭਾ ਜੇਲ ਪੁਹੰਚੇ


ਨਾਭਾ 3 ਫਰਵਰੀ (ਗੁਰਮਨ ਡੋਲ)

ਲੋੜ ਨਾਲੋ ਵੱਧ ਜਾਇਦਾਦ ਰੱਖਣ ਦੇ ਮਾਮਲੇ ਵਿੱਚ ਨਾਭਾ ਜੇਲ ਵਿੱਚ ਬੰਦ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਕੱਲ ਜਮਾਨਤ ਦੇ ਦਿੱਤੀ ਗਈ ਅੱਜ ਓਹਨਾ ਨੂੰ ਨਾਭਾ ਜੇਲ ਵਿਚੋਂ ਰਿਹਾਅ ਕੀਤਾ ਜਾਣਾ ਸੀ ਜਿਸਦੇ ਸਬੰਧ ਵਿੱਚ ਓਹਨਾ ਦੇ ਵਕੀਲ ਐਡਵਕੇਟ ਅਰਸ਼ਦੀਪ ਸਿੰਘ ਕਲੇਰ ਅਤੇ ਮਜੀਠੀਆ ਦੇ ਧਰਮ ਪਤਨੀ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਦਲ ਦੇ ਸਮਰਥਕਾਂ ਨਾਲ ਨਾਭਾ ਜੇਲ ਪੁਹੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਦੀ ਧਰਮ ਪਤਨੀ ਨੇ ਰੱਬ ਦਾ ਅਤੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਤੇ ਦੋਸ਼ ਲਾਏ ਕਿ ਇਹ ਇੱਕ ਝੂਠਾ ਮੁਕੱਦਮਾ ਹੈ ਜੌ ਰੰਜਿਸ਼ ਦੇ ਤਹਿਤ ਮੁੱਖਮੰਤਰੀ ਵਲੋ ਮਜੀਠੀਆ ਤੇ ਦਰਜ ਕੀਤਾ ਗਿਆ ਸੀ ਪੰਜਾਬ ਸਰਕਾਰ 540 ਕਰੋੜ ਅਤੇ 1000 ਏਕੜ ਜ਼ਮੀਨ ਦੇ ਪਰੂਫ ਪੇਸ਼ ਕਰਨ ਵਿੱਚ ਅਸਫਲ ਰਹੀ ਦੂਜੇ ਪਾਸੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਮਜੀਠੀਆ ਦੇ ਵਕੀਲ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਭਗਵੰਤ ਮਾਨ ਨੂੰ ਸਿੱਧਾ ਹੁੰਦਿਆਂ ਕਿਹਾ ਕਿ ਮਜੀਠੀਆ ਦੇ ਬਾਹਰ ਆਉਣ ਨੂੰ ਲੈਕੇ ਮੁੱਖਮੰਤਰੀ ਭਗਵੰਤ ਮਾਨ ਐਨੀ ਘਬਰਾਹਟ ਵਿੱਚ ਨੇ ਕਿ ਓਹਨਾ ਟਵੀਟ ਕਰਕੇ ਸਿੱਧਾ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਚੈਲੰਜ ਕਰ ਦਿੱਤਾ ਤੇ ਕਿਹਾ , ਕਿ ਅਦਾਲਤਾਂ ਦਾ ਤਾਂ ਹੁਣ ਰੱਬ ਹੀ ਰਾਖਾ ਹੈ,ਓਹਨਾ ਅੱਗੇ ਕਿਹਾ ਕੇ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਇਸ ਕਦਰ ਮਜੀਠੀਆ ਤੋਂ ਡਰ ਗਈ ਕੇ ਓਹਨਾ ਸਵੇਰੇ ਮੋਹਾਲੀ ਦੀ ਅਦਾਲਤ ਵਿੱਚ ਇੱਕ ਕੰਡਿਸ਼ਨਲ ਅਰਜ਼ੀ ਦਾਇਰ ਕੀਤੀ ਕੇ ਬਿਕਰਮਜੀਤ ਮਜੀਠੀਆ ਨੂੰ ਪੰਜਾਬ ਵਿੱਚ ਐਂਟਰ ਨਾ ਹੋਣ ਦਿੱਤਾ ਜਾਵੇ ਓਹਨਾ ਅੱਗੇ ਕਿਹਾ ਕੇ ਭਗਵੰਤ ਮਾਨ ਨੇ ਜੌ ਅਦਾਲਤ ਤੇ ਘਟੀਆ ਟਵੀਟ ਕੀਤਾ ਓਸ ਲਈ ਜਨਤਕ ਤੌਰ ਤੇ ਮਾਫੀ ਮੰਗਣ ਅੱਗੇ ਓਹਨਾ ਕਿਹਾ ਕਿ ਕੁਝ ਸਮੇਂ ਬਾਅਦ ਮਜੀਠੀਆ ਜੇਲ ਵਿਚੋਂ ਬਾਹਰ ਆਉਣਗੇ ਤੇ ਪਹਿਲਾ ਵਾਂਗ ਪੰਜਾਬ ਵਿੱਚ ਵਿਚਰਨਗੇ

   Pehartv ਪਹਿਰ ਟੀਵੀ 

© Pehar tv | All Rights Reserved

Post a Comment

0 Comments