ਸਨੌਰ/ਪਟਿਆਲਾ 25 ਫਰਵਰੀ (ਜਪਅਨੰਤਪ੍ਰੀਤ ਸਿੰਘ)
ਜਨ ਜਨਵਾਦੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਇੱਕ ਪੱਤਰ ਲਿਖ ਕੇ ਵਿਧਾਨ ਸਭਾ ਹਲਕਾ ਸਨੌਰ ਪੰਚਾਇਤ ਸੰਮਤੀ ਸਨੌਰ ਦੀ ਚੇਅਰਮੈਨੀ ਨੂੰ ਜਨਰਲ ਸ਼੍ਰੇਣੀ ਤੋਂ ਰਾਖਵਾਂ (ਐਸ.ਸੀ./ਬੀ.ਸੀ.) ਘੋਸ਼ਿਤ ਕਰਨ ਦੀ ਮੰਗ ਕੀਤੀ ਹੈ।ਉਹਨਾਂ ਆਪਣੇ ਪੱਤਰ ਵਿੱਚ ਲਿਖਿਆ ਕਿ ਪੰਚਾਇਤ ਸੰਮਤੀ ਸਨੌਰ ਦੀ ਚੇਅਰਮੈਨੀ ਪਿਛਲੇ ਕਈ ਕਾਰਜਕਾਲਾਂ ਤੋਂ ਲਗਾਤਾਰ ਜਨਰਲ ਵਰਗ ਲਈ ਰੱਖੀ ਜਾ ਰਹੀ ਹੈ। ਇਸ ਲਗਾਤਾਰ ਪ੍ਰਕਿਰਿਆ ਕਾਰਨ ਐਸ.ਸੀ. ਅਤੇ ਬੀ.ਸੀ. ਵਰਗਾਂ ਨੂੰ ਆਪਣੇ ਸੰਵਿਧਾਨਕ ਰਾਖਵਾਂ ਹੱਕਾਂ ਤੋਂ ਵਾਂਝਾ ਰਹਿਣਾ ਪਿਆ ਹੈ। ਜਿਸ ਕਾਰਨ ਗਰੀਬ ਤੇ ਪਿੱਛੜੇ ਵਰਗਾਂ ਵਿੱਚ ਨਿਰਾਸ਼ਾ ਪੈਦਾ ਹੋ ਰਹੀ ਹੈ।
ਅਮਰਜੀਤ ਸਿੰਘ ਜਾਗਦੇ ਰਹੋ ਨੇ ਕਿਹਾ ਕਿ ਲੋਕਤੰਤਰ ਵਿੱਚ ਹਰ ਵਰਗ ਨੂੰ ਯੋਗ ਪ੍ਰਤਿਨਿਧਿਤਾ ਮਿਲਣੀ ਚਾਹੀਦੀ ਹੈ। ਸੰਵਿਧਾਨ ਦੁਆਰਾ ਪ੍ਰਦਾਨ ਕੀਤੇ ਰਾਖਵਾਂ ਅਧਿਕਾਰਾਂ ਦੀ ਪਾਲਣਾ ਕਰਨਾ ਪ੍ਰਸ਼ਾਸਨ ਦੀ ਨੈਤਿਕ ਅਤੇ ਕਾਨੂੰਨੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿ ਚੇਅਰਮੈਨੀ ਨੂੰ ਮੁੜ ਜਨਰਲ ਰੱਖਣਾ ਇੱਕ ਰਾਜਨੀਤਕ ਤੌਰ ‘ਤੇ ਪ੍ਰਭਾਵਿਤ ਫੈਸਲਾ ਹੈ, ਜਿਸ ਨਾਲ ਗਰੀਬ ਅਤੇ ਪਿੱਛੜੇ ਵਰਗ ਦੇ ਲੋਕਤੰਤਰਿਕ ਹੱਕਾਂ ਨੂੰ ਝਟਕਾ ਲੱਗਿਆ ਹੈ।ਉਨ੍ਹਾਂ ਅੱਗੇ ਕਿਹਾ ਕਿ ਪਿਛਲੀ ਵਾਰ ਵੀ ਚੇਅਰਮੈਨੀ ਜਨਰਲ ਵਰਗ ਲਈ ਸੀ। ਇਸ ਵਾਰ ਵੀ ਉਹੀ ਫੈਸਲਾ ਦੁਹਰਾਇਆ ਗਿਆ ਹੈ, ਜੋ ਸਮਾਜਿਕ ਨਿਆਂ ਦੇ ਸਿਧਾਂਤਾਂ ਦੇ ਖਿਲਾਫ ਹੈ। ਇਸ ਨਾਲ ਰਾਖਵਾਂ ਨੀਤੀ ਦੀ ਅਸਲ ਭਾਵਨਾ ਨੂੰ ਨੁਕਸਾਨ ਪਹੁੰਚਦਾ ਹੈ।ਜਨ ਜਨਵਾਦੀ ਪਾਰਟੀ ਵੱਲੋਂ ਨਿਮਰਤਾ ਸਹਿਤ ਮੰਗ ਕੀਤੀ ਗਈ ਹੈ ਕਿ ਪੰਚਾਇਤ ਸੰਮਤੀ ਬਲਾਕ ਸਨੌਰ ਦੀ ਚੇਅਰਮੈਨੀ ਨੂੰ ਤੁਰੰਤ ਪ੍ਰਭਾਵ ਨਾਲ ਰਾਖਵਾਂ (ਐਸ.ਸੀ. ਜਾਂ ਬੀ.ਸੀ.) ਘੋਸ਼ਿਤ ਕੀਤਾ ਜਾਵੇ, ਤਾਂ ਜੋ ਸੰਵਿਧਾਨਕ ਨਿਆਂ ਅਤੇ ਸਮਾਜਿਕ ਸਮਾਨਤਾ ਨੂੰ ਯਕੀਨੀ ਬਣਾਇਆ ਜਾ ਸਕੇ।ਉਹਨਾਂ ਕਿਹਾ ਕਿ ਗਰੀਬ ਅਤੇ ਪਿੱਛੜੇ ਵਰਗਾਂ ਦੇ ਹੱਕਾਂ ਦੀ ਅਣਦੇਖੀ ਜਾਰੀ ਰਹੀ ਤਾਂਜਨ ਜਨਵਾਦੀ ਪਾਰਟੀ ਨਾਲ ਲੋਕਤੰਤਰਿਕ ਜਾਗਰੂਕ ਲਹਿਰ ਬਣਾਈ ਜਾਵੇਗੀ, ਰਾਜਨੀਤਕ ਪਾਰਟੀਆਂ ਵਲੋਂ ਗਰੀਬਾਂ ਦੇ ਖੋਹੇ ਜ ਰਹੇ ਹੱਕ ਪ੍ਰਤੀ ਲੰਮਬੰਦੀ ਕੀਤੀ ਜਾਵੇਗੀ
Pehar TV ਪਹਿਰ ਟੀਵੀ
© Pehar TV | All Rights Reserved
0 Comments