ਸਨੌਰ 3 ਫਰਵਰੀ ( ਪ੍ਰਥਮ ਮਲਹੋਤਰਾ )
ਨਗਰ ਨਿਗਮ ਸਨੌਰ ਜੌ ਕੇ ਪਿਛਲੇ ਕਾਫੀ ਸਮੇਂ ਤੋਂ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਰਹਿਣ ਕਰਕੇ ਆਪਣੀ ਵੱਖਰੀ ਪਹਿਚਾਣ ਬਣਾ ਰਿਹਾ ਹੈ ਮਸਲਾ ਚਾਹੇ ਸਨੌਰ ਦੀ ਬੁਰੀ ਤਰਾਂ ਖਸਤਾ ਹੋਈ ਫਿਰਨੀ ਦਾ ਹੋਵੇ ਜਾਂ ਆਹਾਤੇ ਅਤੇ ਰੈਸਟੋਰੈਂਟ ਦਾ ਰੂਪ ਧਾਰ ਚੁੱਕੇ ਬੱਸ ਸਟੈਂਡ ਸਨੌਰ ਦਾ ਹੋਵੇ ਜਾਂ ਫੇਰ ਸਨੌਰ ਵਾਸੀਆਂ ਨੂੰ ਬਿਮਾਰੀ ਦੀ ਲਪੇਟ ਵਿੱਚ ਲਿਆਉਣ ਲਈ ਜਗ੍ਹਾ ਜਗ੍ਹਾ ਲੱਗੇ ਹੋਏ ਗੰਦਗੀ ਦੇ ਢੇਰਾਂ ਦਾ ਹੋਵੇ।ਪਿਛਲੇ ਕਾਫੀ ਸਮੇਂ ਤੋਂ ਤੋਂ ਅਲੱਗ ਅਲੱਗ ਅਖ਼ਬਾਰਾਂ ਵਿੱਚ ਖ਼ਬਰਾਂ ਲੱਗਣ ਤੋਂ ਬਾਅਦ ਵੀ ਪ੍ਰਸ਼ਾਸ਼ਨ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ ਉਪਰੋ ਅੱਜ ਇਕ ਨਵਾਂ ਹੀ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਸਾਰਾ ਸਨੌਰ ਸ਼ਹਿਰ ਸਫ਼ਾਈ ਨੂੰ ਲੈਕੇ ਚਿੰਤਤ ਹੈ ਓਥੇ ਹੀ ਸਨੌਰ ਕਮੇਟੀ ਨੇ ਸਫਾਈ ਕਰਮਚਾਰੀਆਂ ਲਈ ਇੱਕ ਨਵਾ ਤੁਗਲਕੀ ਫੁਰਮਾਨ ਜਾਰੀ ਕਰ ਦਿੱਤਾ ਜਿਸ ਵਿੱਚ ਇੱਕ ਕਿਹਾ ਗਿਆ ਹੈ ਕਿ ਵਾਰਡਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਪੂਰਾ ਮਹੀਨਾ ਕੰਮ ਕਰਨ ਤੋਂ ਬਾਅਦ ਵਾਰਡ ਦੇ ਕੌਂਸਲਰ ਕੋਲੋ ਇੱਕ ਫਾਰਮ ਸਾਈਨ ਕਰਵਾ ਕੇ ਲਿਆਉਣ ਗੇ ਅਗਰ ਕੌਂਸਲਰ ਕਹੇਗਾ ਕਿ ਇਸਨੇ ਕੰਮ ਕੀਤਾ ਹੈ ਤਾਂ ਹੀ ਕਰਮਚਾਰੀ ਨੂੰ ਤਨਖਾਹ ਮਿਲੇਗੀ ਨਹੀਂ ਤਾਂ ਓਸਦੀ ਤਨਖਾਹ ਰੋਕ ਲਈ ਜਾਵੇਗੀ।ਇਸਦੇ ਵਿਰੋਧ ਵਿੱਚ ਅੱਜ ਨਗਰ ਨਿਗਮ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਪ੍ਰਧਾਨ ਨੰਦ ਲਾਲ ਨੇ ਨਗਰ ਨਿਗਮ ਦੇ ਪ੍ਰਧਾਨ ਅਤੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਅਗਰ ਇਹ ਫੁਰਮਾਨ ਵਾਪਿਸ ਨਾ ਲਿਆ ਗਿਆ ਤਾਂ ਸਨੌਰ ਅੰਦਰ ਸਫ਼ਾਈ ਦਾ ਕੰਮ ਬਿਲਕੁਲ ਬੰਦ ਕਰਕੇ ਪੱਕਾ ਧਰਨਾ ਲੱਗੇਗਾ।ਦੇਖਣਾ ਇਹ ਹੈ ਕਿ ਅਗਰ ਤੁਗਲਕੀ ਫੁਰਮਾਨ ਵਾਪਿਸ ਨਹੀਂ ਹੁੰਦਾ ਤਾਂ ਪਹਿਲਾ ਹੀ ਗੰਦਗੀ ਤੇ ਮੰਦਹਾਲੀ ਵਿੱਚੋਂ ਗੁਜਰ ਰਹੇ ਕਸਬਾ ਸਨੌਰ ਦਾ ਕੀ ਬਣੇਗਾ?
Pehartv ਪਹਿਰ ਟੀਵੀ
© Pehar tv | All Rights Reserved


0 Comments