Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਨਵੀਂ ਦਿੱਲੀ ਦੇ ਕਈ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ


ਨਵੀਂ ਦਿੱਲੀ, 13 ਫਰਵਰੀ

ਅੱਜ ਸਵੇਰੇ ਦਿੱਲੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਦਹਿਸ਼ਤ ਫੈਲ ਗਈ। ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿਚ ਆ ਗਈਆਂ। ਬੰਬ ਸਕੁਐਡ ਅਤੇ ਪੁਲਿਸ ਕਰਮਚਾਰੀ ਵੱਖ-ਵੱਖ ਸਕੂਲਾਂ ਵਿਚ ਪਹੁੰਚ ਗਏ ਅਤੇ ਤਲਾਸ਼ੀ ਲਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਦੱਖਣੀ ਦਿੱਲੀ ਦੇ ਲੋਧੀ ਰੋਡ 'ਤੇ ਏਅਰ ਫੋਰਸ ਸਕੂਲ, ਕੇਆਰ ਮੰਗਲਮ ਸਕੂਲ ਅਤੇ ਸਾਦਿਕ ਨਗਰ ਦੇ ਦ ਇੰਡੀਅਨ ਸਕੂਲ ਨੂੰ ਇਹ ਧਮਕੀਆਂ ਮਿਲੀਆਂ ਹਨ।ਇਸ ਤੋਂ ਇਲਾਵਾ ਦਿੱਲੀ ਕੈਂਟ ਵਿਚ ਲੋਰੇਟੋ ਕਾਨਵੈਂਟ ਸਕੂਲ, ਸ਼੍ਰੀਨਿਵਾਸਪੁਰੀ ਵਿਚ ਕੈਂਬਰਿਜ ਸਕੂਲ, ਰੋਹਿਣੀ ਵਿਚ ਵੈਂਕਟੇਸ਼ਵਰ ਸਕੂਲ, ਨਿਊ ਫ੍ਰੈਂਡਜ਼ ਕਲੋਨੀ ਵਿਚ ਕੈਂਬਰਿਜ ਸਕੂਲ, ਰੋਹਿਣੀ ਵਿਚ ਸੀ.ਐਮ. ਸਕੂਲ, ਆਈ.ਐਨ.ਏ. ਵਿਚ ਡੀ.ਟੀ.ਏ. ਸਕੂਲ ਅਤੇ ਰੋਹਿਣੀ ਵਿਚ ਬਾਲ ਭਾਰਤੀ ਸਕੂਲ ਨੂੰ ਧਮਕੀਆਂ ਆਈਆਂ ਹਨ।ਇਸ ਤੋਂ ਪਹਿਲਾਂ ਵੀ ਕਈ ਸਕੂਲਾਂ ਨੂੰ ਧਮਕੀਆਂ ਮਿਲੀਆਂ ਸਨ। ਪੁਲਿਸ ਜਾਣਕਾਰੀ ਦੀ ਜਾਂਚ ਕਰ ਰਹੀ ਹੈ।


Pehar TV ਪਹਿਰ ਟੀਵੀ 

© Pehar TV | All Rights Reserved

Post a Comment

0 Comments