Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਮਜ਼ਦੂਰਾਂ ਦੇ ਹੱਕਾਂ ਨਾਲ ਕੋਈ ਸਮਝੌਤਾ ਨਹੀਂ - ਨਿਰਮਲ ਸਿੰਘ ਭੱਟੀਆਂ


ਸਨੌਰ 22 ਫ਼ਰਵਰੀ (ਜਪਅਨੰਤਪ੍ਰੀਤ ਸਿੰਘ)

ਪਿੰਡ ਬੈਹਿਰੂ ਵਿੱਚ ਮਨਰੇਗਾ ਬਚਾਓ ਸੰਗਰਾਮ ਤਹਿਤ ਹੋਈ ਮੀਟਿੰਗ ਨੇ ਇਲਾਕੇ ਦੀ ਰਾਜਨੀਤਿਕ ਅਤੇ ਸਮਾਜਿਕ ਸਰਗਰਮੀ ਨੂੰ ਨਵਾਂ ਜੋਸ਼ ਦੇ ਦਿੱਤਾ। ਹਲਕਾ ਸਨੌਰ ਦੇ ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਭੱਟੀਆਂ ਦੀ ਅਗਵਾਈ ਹੇਠ ਹੋਈ ਇਸ ਬੈਠਕ ਵਿੱਚ ਵੱਡੀ ਗਿਣਤੀ ਵਿੱਚ ਮਜ਼ਦੂਰ, ਨੌਜਵਾਨ ਅਤੇ ਪਿੰਡ ਬੈਹਿਰੂ ਵਾਸੀ ਸ਼ਾਮਲ ਹੋਏ। ਆਪਣੇ ਸੰਬੋਧਨ ਵਿੱਚ ਨਿਰਮਲ ਸਿੰਘ ਭੱਟੀਆਂ ਨੇ ਕਿਹਾ ਕਿ ਮਨਰੇਗਾ ਗਰੀਬ ਪਰਿਵਾਰਾਂ ਦੀ ਆਰਥਿਕ ਰੀੜ੍ਹ ਦੀ ਹੱਡੀ ਹੈ ਅਤੇ ਇਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਦੋਟੋਕ ਸ਼ਬਦਾਂ ਵਿੱਚ ਕਿਹਾ ਕਿ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਜੇ ਲੋੜ ਪਈ ਤਾਂ ਵੱਡੇ ਪੱਧਰ ’ਤੇ ਆੰਦੋਲਨ ਕੀਤਾ ਜਾਵੇਗਾ। ਲੋਕਾਂ ਨੇ ਭੁਗਤਾਨ ਵਿੱਚ ਦੇਰੀ, ਕੰਮ ਦੇ ਘੱਟ ਦਿਨ ਅਤੇ ਪ੍ਰਸ਼ਾਸਨਿਕ ਰੁਕਾਵਟਾਂ ਵਰਗੇ ਮਸਲੇ ਉਠਾਏ। ਭੱਟੀਆਂ ਨੇ ਭਰੋਸਾ ਦਿਵਾਇਆ ਕਿ ਹਰ ਮਸਲੇ ਨੂੰ ਸੰਬੰਧਤ ਅਧਿਕਾਰੀਆਂ ਤੱਕ ਪਹੁੰਚਾ ਕੇ ਹੱਲ ਕਰਵਾਇਆ ਜਾਵੇਗਾ, ਇਸ ਮੌਕੇ ਪਰਮਜੀਤ ਸਾਬਕਾ ਸਰਪੰਚ, ਰਾਮਏਸਵਰ ਸ਼ਰਮਾ,ਬਲਦੇਵ ਨੰਬਰਦਾਰ, ਚੌਧਰੀ ਗੁਰਮੇਲ ਸਿੰਘ,ਕਸ਼ਮੀਰੀ ਸਿੰਘ ਸੰਧੂ, ਗੁਰਭੇਜ ਸਿੰਘ ਸੰਧੂ, ਚੌਧਰੀ ਈਸ਼ਵਰ ਸਿੰਘ, ਰਵੀ , ਪ੍ਰੇਮ ਪ੍ਰਧਾਨ,ਦਰਸ਼ਨ ਚੌਧਰੀ,ਹਰਕੇਸ ਚੌਧਰੀ,ਕਾਨ ਸਿੰਘ ਰਾਣਾ,ਕੁਲਦੀਪ ਕਾਲਾ ਸਨੌਰ ਗੁਰਮੀਤ ਬਾਵਾ,ਤਰਨ ਗਨੌਰ,ਸੋਨੀ ਕਪੂਰੀ, ਪਰਮਜੀਤ ਸਿੰਘ ਅਤੇ ਸਮੂਹ ਪਿੰਡ ਬੈਹਿਰੂ ਵਾਸੀ ਹਾਜ਼ਰ ਰਹੇ 

Pehar TV ਪਹਿਰ ਟੀਵੀ 

© Pehar TV | All Rights Reserved

Post a Comment

0 Comments