Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਐਹਿਰੂ ਕਲਾਂ ਮੰਦਿਰ ਵਿਖੇ ਗੁਰੂ ਰਵੀਦਾਸ ਜੀ ਦਾ 649 ਵਾਂ ਜਨਮ ਦਿਹਾੜਾ ਉੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ :ਨਿਰਮਲ ਸਿੰਘ ਭੱਟੀਆਂ



ਦੇਵੀਗੜ੍ਹ 1 ਫਰਵਰੀ (ਜਪਅਨੰਤਪ੍ਰੀਤ ਸਿੰਘ)

ਮਹਾਨ ਸੰਤ, ਸਮਾਜ ਸੁਧਾਰਕ ਅਤੇ ਭਗਤੀ ਆੰਦੋਲਨ ਦੇ ਪ੍ਰਮੁੱਖ ਗੁਰੂ ਰਵੀਦਾਸ ਜੀ ਦਾ 649 ਵਾਂ ਜਨਮ ਦਿਹਾੜਾ ਐਹਿਰੂ ਕਲਾਂ ਮੰਦਰ ਵਿਖੇ ਉੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੀ ਅਗਵਾਈ ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਭੱਟੀਆ ਨੇ ਕੀਤੀ। ਭੱਟੀਆ ਨੇ ਗੁਰੂ ਰਵੀਦਾਸ ਜੀ ਦੇ ਮੰਦਰ ਵਿੱਚ ਪਹੁੰਚ ਕੇ ਹਾਜ਼ਰੀ ਲਵਾਈ। ਆਪਣੇ ਸੰਬੋਧਨ ਦੌਰਾਨ ਭੱਟੀਆ ਨੇ ਕਿਹਾ ਕਿ “ਗੁਰੂ ਰਵੀਦਾਸ ਜੀ ਨੇ ਸਮਾਜ ਨੂੰ ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਦਾ ਰਾਹ ਦਿਖਾਇਆ। ਉਨ੍ਹਾਂ ਦੇ ਵਿਚਾਰ ਅੱਜ ਵੀ ਸਿੱਖਿਆ ਅਤੇ ਪ੍ਰੇਰਣਾ ਦਾ ਸਰੋਤ ਹਨ। ਉਨ੍ਹਾਂ ਦਾ ਸੁਨੇਹਾ ‘ਮਨ ਚੰਗਾ ਤਾਂ ਕਠੌਤੀ ਵਿਚ ਗੰਗਾ’ ਅੱਜ ਦੇ ਸਮੇਂ ਵਿੱਚ ਹੋਰ ਵੀ ਮਹੱਤਵਪੂਰਨ ਹੈ। ਸਾਡੇ ਸਾਰੇ ਸਮਾਜ ਨੂੰ ਚਾਹੀਦਾ ਹੈ ਕਿ ਉਹ ਗੁਰੂ ਰਵੀਦਾਸ ਜੀ ਦੇ ਦਰਸਾਏ ਮਾਰਗ ‘ਤੇ ਚੱਲੇ।” ਇਹ ਪੰਜਾਬ ਸਾਡਾ ਗੁਰੂਆ ਪੀਰਾਂ ਦੀ ਧਰਤੀ ਹੈ , ਅਤੇ ਹਰ ਉਤਸ਼ਵ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਮਨਾਉਣਾ ਚਾਹੀਦਾ ਹੈ, ਪਿੰਡ ਦੀ ਪੰਚਾਇਤ ਅਤੇ ਰਵੀਦਾਸ ਮੰਦਰ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ, ਸਮਾਗਮ ਵਿੱਚ ਸਾਬਕਾ ਸਰਪੰਚ ਸੁਰੇਸ਼ ਕੁਮਾਰ ਸ਼ਰਮਾ, ਪੱਪੂ ਸ਼ਰਮਾ, ਨਰੇਸ਼ ਕੁਮਾਰ, ਸਾਬਕਾ ਪ੍ਰਧਾਨ ਪ੍ਰੇਮੀ ਕਰੀਸਨ ਕੁਮਾਰ, ਸਾਬਕਾ ਸੰਮਤੀ ਮੈਂਬਰ ਰਿੰਕੂ ਮਿੱਤਲ, ਗਰਜਾ ਸਿੰਘ, ਮੇਵਾ ਸਿੰਘ, ਕੁਲਦੀਪ ਸਿੰਘ, ਗੁਰਮੀਤ ਬਾਵਾ, ਤਰਨ ਚੋਧਰੀ, ਜਗਤਾਰ ਸਿੰਘ ਅਤੇ ਪਿੰਡ ਦੇ ਹੋਰ ਵਾਸੀਆਂ ਨੇ ਹਾਜਰੀ ਭਰੀ। ਸਭ ਹਾਜ਼ਰ ਵਿਅਕਤੀਆਂ ਨੇ ਗੁਰੂ ਰਵੀਦਾਸ ਜੀ ਦੇ ਜੀਵਨ ਅਤੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦਾ ਸੰਕਲਪ ਲਿਆ।

Post a Comment

0 Comments