ਨਾਭਾ 2 ਫਰਵਰੀ (ਗੁਰਮਨ ਡੋਲ )
ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜ ਨਾਭਾ ਜੇਲ ਵਿੱਚ ਬੰਦ ਬਿਕਰਮਜੀਤ ਸਿੰਘ ਮਜੀਠੀਆ ਨੂੰ ਮਿਲਣ ਲਈ ਪੁਹੰਚੇ ਕਾਫ਼ੀ ਦੇਰ ਚੱਲੀ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਓਹਨਾ ਕਿਹਾ ਕਿ ਬਿਕਰਮਜੀਤ ਮਜੀਠੀਆ ਤੇ ਲੱਗੇ ਸਾਰੇ ਇਲਜਾਮ ਝੂਠੇ ਅਤੇ ਬੇਬੁਨਿਆਦ ਹਨ ਅੱਜ ਹੋਈ ਮੁਲਾਕਾਤ ਬਾਰੇ ਪੱਤਰਕਾਰਾਂ ਵੱਲੋਂ ਪੁੱਛਣ ਤੇ ਓਹਨਾ ਕਿਹਾ ਕਿ ਮਜੀਠੀਆ ਮੇਰੇ ਵਧੀਆ ਦੋਸਤ ਹਨ ਓਹਨਾ ਨੂੰ ਮਿਲਣ ਨੂੰ ਮੇਰਾ ਦਿਲ ਕੀਤਾ ਮੈ ਮੁਲਾਕਾਤ ਕਰਨ ਆ ਗਿਆ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣਾ ਗਲਤ ਨਹੀਂ ਓਹਨਾ ਕਿਹਾ ਕਿ ਮਜੀਠੀਆ ਅੰਦਰ ਚੜਦੀਕਲਾ ਵਿੱਚ ਹਨ ਅਤੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਸੱਚ ਦੀ ਅਖੀਰ ਜਿੱਤ ਹੋਵੇਗੀ ਤੇ ਮਜੀਠੀਆ ਜਲਦੀ ਬਾਹਰ ਆਉਣਗੇ

0 Comments