ਅੰਮ੍ਰਿਤਸਰ, 4 ਫ਼ਰਵਰੀ ( ਪਹਿਰ ਟੀਵੀ ਬਿਉਰੋ 

ਸ੍ਰੀ ਦਰਬਾਰ ਸਾਹਿਬ ਸਾਹਿਬ ਅੰਮ੍ਰਿਤਸਰ ਵਿਖੇ ਸੁਰੱਖਿਆ ਸੇਵਾ ਦਲ ਦੇ ਸੇਵਾਦਾਰ 2 ਵੱਖਰੀਆਂ ਪੀਲੇ ਅਤੇ ਗੂੜੇ ਨੀਲੇ ਰੰਗ ਦੀਆਂ ਵਰਦੀਆਂ ਵਿਚ ਦਿਖਣਗੇ। ਸੇਵਾਦਾਰ ਹਫ਼ਤੇ ਵਿਚ 2-2 ਦਿਨ ਵਾਰੀ ਸਿਰ ਇਹ ਵਰਦੀਆਂ ਪਹਿਨਣਗੇ। ਜੇਕਰ ਵਰਦੀ ਪੀਲੀ ਹੈ ਤਾਂ ਦਸਤਾਰ ਨੀਲੀ ਹੋਵੇਗੀ ਅਤੇ ਜੇਕਰ ਵਰਦੀ ਨੀਲੀ ਹੈ ਤਾਂ ਦਸਤਾਰ ਪੀਲੀ ਹੋਵੇਗੀ। ਵਰਦੀ ਦੇ ਦੋਵੇਂ ਪਾਸੇ ਮੋਢਿਆਂ ਉੱਤੇ ਖੰਡਿਆਂ ਦੀ ਕਢਾਈ ਕੀਤੀ ਗਈ ਹੈ ਜਦਕਿ ਛਾਤੀ ਉੱਤੇ ‘ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ’ ਲਿਖਿਆ ਗਿਆ ਹੈ। ਸੇਵਾਦਾਰ ਚਿੱਟੇ ਰੰਗ ਦਾ ਹਜ਼ੂਰੀਆ ਵੀ ਪਹਿਨਣਗੇ। ਇਸ ਦੇ ਨਾਲ ਸੇਵਾਦਾਰਾਂ ਨੂੰ ਕਮਰਕੱਸੇ ਦੇ ਰੂਪ ਵਿਚ ਕੱਪੜੇ ਦੀਆਂ ਵਿਸ਼ੇਸ਼ ਪੇਟੀਆਂ (ਬੈਲਟਾਂ) ਅਤੇ ਦਸਤਾਰਾਂ ਉੱਤੇ ਸਜਾਉਣ ਲਈ ਖੰਡੇ ਵੀ ਦਿੱਤੇ ਜਾਣਗੇ, ਜਿਸ ਨਾਲ ਸੇਵਾਦਾਰਾਂ ਦੀ ਦਿਖ ਹੋਰ ਵੀ ਦਾਰਸ਼ਨਿਕ ਅਤੇ ਪ੍ਰਭਾਵੀ ਬਣੇਗੀ।


Pehar TV  ਪਹਿਰ ਟੀਵੀ 

© Pehar TV | All Rights Reserved