ਸਨੌਰ 16 ਫ਼ਰਵਰੀ (ਜਪਅਨੰਤਪ੍ਰੀਤ ਸਿੰਘ)
ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਭੱਟੀਆਂ ਨੇ ਅੱਜ ਪਿੰਡ ਬੋਸਰ ਕਲਾਂ ਦੇ ਸ਼ਿਵ ਮੰਦਰ ਵਿਖੇ ਅਤੇ ਸਨੌਰ ਸਥਿਤ ਕਾਲੀ ਮਾਤਾ ਮੰਦਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਇਲਾਕੇ ਦੀ ਖੁਸ਼ਹਾਲੀ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ । ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਧਾਰਮਿਕ ਅਸਥਾਨ ਸਾਡੇ ਸਮਾਜ ਨੂੰ ਆਤਮਿਕ ਸ਼ਕਤੀ ਅਤੇ ਇਕਤਾ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਆਪਸੀ ਭਾਈਚਾਰੇ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਮਾਜ ਦੀ ਤਰੱਕੀ ਲਈ ਸਭ ਨੂੰ ਮਿਲਜੁਲ ਕੇ ਕੰਮ ਕਰਨਾ ਚਾਹੀਦਾ ਹੈ । ਮੰਦਰ ਕਮੇਟੀ ਦੇ ਮੈਂਬਰਾਂ ਅਤੇ ਸਥਾਨਕ ਵਸਨੀਕਾਂ ਵੱਲੋਂ ਨਿਰਮਲ ਸਿੰਘ ਭੱਟੀਆਂ ਦਾ ਸਨਮਾਨ ਕੀਤਾ ਗਿਆ । ਇਸ ਦੌਰਾਨ ਰਘਬੀਰ ਵਾਲੀਆ, ਕੁਲਦੀਪ ਕਾਲਾ ਸਨੌਰ, ਕਮਲ ਵਾਲੀਆਂ, ਰਾਜ ਕੁਮਾਰ, ਗੁਰਨਾਮ ਸਿੰਘ, ਰਾਮ ਵਾਲੀਆਂ, ਬਲਕਾਰ ਸਿੰਘ, ਦਵਿੰਦਰ ਸ਼ਰਮਾ, ਕੁਲਦੀਪ ਸ਼ਰਮਾ, ਰਾਜੀਤ ਵਰਸ਼, ਅਤੇ ਪਿੰਡ ਬੋਸਰ ਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਸਰਵਣ ਸਿੰਘ ਸਾਬਕਾ ਚੇਅਰਮੈਨ ਬੋਸਰ ਕਲਾਂ, ਪੰਡਿਤ ਰਾਮ ਚੰਦ ਸ਼ਰਮਾ,ਦੀਦਾਰ ਸਿੰਘ, ਕੁਲਦੀਪ ਸਿੰਘ,ਅਜਮੇਰ ਸਿੰਘ ਗੁਰਮੀਤ ਬਾਵਾ ਅਤੇ ਇਲਾਕਾਈ ਵਰਕਰ ਅਤੇ ਆਗੂ ਵੀ ਮੌਜੂਦ ਰਹੇ

0 Comments