ਸਨੌਰ 22 ਦਸੰਬਰ (ਜਪਅਨੰਤਪ੍ਰੀਤ ਸਿੰਘ)
ਸ਼ਹਿਰਾਂ ਅਤੇ ਪਿੰਡਾਂ ਦੀਆਂ ਸੜਕਾਂ ਉੱਤੇ ਲੱਗੇ ਬਿਜਲੀ ਦੇ ਖੰਭਿਆਂ ਤੋਂ ਨਿਕਲਦੀਆਂ ਨੰਗੀਆਂ ਤਾਰਾਂ ਅਤੇ ਖੁੱਲ੍ਹੇ ਮੀਟਰ ਬਕਸੇ ਆਮ ਲੋਕਾਂ ਦੀ ਜਾਨ ਲਈ ਗੰਭੀਰ ਖ਼ਤਰਾ ਬਣੇ ਹੋਏ ਹਨ। ਇਹ ਸਮੱਸਿਆ ਨਵੀਂ ਨਹੀਂ, ਪਰ ਸਬੰਧਤ ਵਿਭਾਗਾਂ ਦੀ ਲਗਾਤਾਰ ਅਣਦੇਖੀ ਕਾਰਨ ਇਹ ਦਿਨੋਂ-ਦਿਨ ਵਧਦੀ ਜਾ ਰਹੀ ਹੈ।ਸਕੂਲ ਜਾਣ ਵਾਲੇ ਬੱਚੇ, ਪੈਦਲ ਯਾਤਰੀ ਅਤੇ ਦੋ ਪਹੀਆ ਵਾਹਨਾਂ ‘ਤੇ ਸਫ਼ਰ ਕਰਨ ਵਾਲੇ ਲੋਕ ਰੋਜ਼ਾਨਾ ਇਨ੍ਹਾਂ ਖਤਰਨਾਕ ਖੰਭਿਆਂ ਦੇ ਕੋਲੋਂ ਲੰਘਦੇ ਹਨ। ਮੀਂਹ ਦੇ ਮੌਸਮ ਵਿੱਚ ਇਹ ਨੰਗੀਆਂ ਤਾਰਾਂ ਹੋਰ ਵੀ ਜਾਨਲੇਵਾ ਸਾਬਤ ਹੋ ਸਕਦੀਆਂ ਹਨ। ਕਈ ਥਾਵਾਂ ‘ਤੇ ਮੀਟਰ ਬਕਸਿਆਂ ਦੇ ਢੱਕਣ ਟੁੱਟੇ ਹੋਏ ਹਨ ਜਾਂ ਪੂਰੀ ਤਰ੍ਹਾਂ ਗਾਇਬ ਹਨ, ਜੋ ਕਿਸੇ ਵੀ ਸਮੇਂ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦੇ ਹਨ।ਇਹੀ ਹਾਲ ਦੇਖਣ ਨੂੰ ਮਿਲਿਆ ਕਸਬਾ ਸਨੌਰ ਅੰਦਰ ਜਿੱਥੇ ਨਵੀਆਂ ਬਣੀਆ ਮੋਹਲਿਆਂ ਦੀਆਂ ਗਲੀਆਂ ਵਿਚ ਲੱਗੇ ਮੀਟਰ ਦੇ ਬਕਸੇ ਅੱਧੇ ਨਾਲੋ ਵੱਧ ਗਲੀਆਂ ਅੰਦਰ ਧਸ ਚੁੱਕੇ ਹਨ ਜਿਹਨਾਂ ਦੇ ਦਰਵਾਜੇ ਖੁੱਲ੍ਹੇ ਹਨ ਜੌ ਕਿਸੇ ਦੁਰਘਟਨਾ ਨੂੰ ਖੁੱਲ੍ਹਾ ਸੱਦਾ ਦੇ ਰਹੇ ਹਨ ਰਹਿੰਦੀ ਕਸਰ ਨੰਗੀਆਂ ਤਾਰਾਂ ਤੇ ਸੜਕਾਂ ਵਿਚਕਾਰ ਲੱਗੇ ਖੰਭਿਆਂ ਨੇ ਪੂਰੀ ਕਰ ਦਿੱਤੀ ਹੈ ਜਦੋਂ ਇਸ ਸਬੰਧੀ ਸਨੌਰ ਬਿਜਲੀ ਵਿਭਾਗ ਦੇ ਐਸਡੀਓ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਸਾਰਾ ਠੀਕਰਾ ਸਨੌਰ ਕਮੇਟੀ ਦੇ ਸਿਰ ਭੰਨ ਦਿੱਤਾ ਉਹਨਾਂ ਕਿਹਾ ਕਿ ਗਲੀਆਂ ਬਣਾਉਣ ਲੱਗੇ ਕਮੇਟੀ ਨੇ ਸਾਨੂੰ ਕੋਈ ਇਤਲਾਹ ਨਹੀਂ ਦਿੱਤੀ ਤੇ ਜਲਦ ਹੱਲ ਕਰਨ ਦਾ ਵਾਇਦਾ ਕੀਤਾ ਸਵਾਲ ਇਹ ਹੈ ਕਿ ਕੀ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੇ ਬਾਅਦ ਹੀ ਜਾਗੇਗਾ? ਬਿਜਲੀ ਵਿਭਾਗ ਵੱਲੋਂ ਨਾ ਸਮੇਂ-ਸਿਰ ਜਾਂਚ ਕੀਤੀ ਜਾ ਰਹੀ ਹੈ ਅਤੇ ਨਾ ਹੀ ਮੁਰੰਮਤ। ਆਮ ਲੋਕਾਂ ਦੀ ਸੁਰੱਖਿਆ ਨਾਲ ਇਸ ਤਰ੍ਹਾਂ ਦੀ ਲਾਪਰਵਾਹੀ ਕਬੂਲਯੋਗ ਨਹੀਂ। ਲੋੜ ਹੈ ਕਿ ਇਸ ਗੰਭੀਰ ਸਮੱਸਿਆ ਵੱਲ ਤੁਰੰਤ ਧਿਆਨ ਦਿੱਤਾ ਜਾਵੇ, ਨਹੀਂ ਤਾਂ ਨਤੀਜੇ ਭਿਆਨਕ ਹੋ ਸਕਦੇ ਹਨ।
.jpeg)
2 Comments
ਲੋਕ ਮਸਲੇ 👍
ReplyDeleteTHNKS
Delete