Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਲਲੀਨਾ ਤੋਂ ਚੰਦੂਮਾਜਰਾ ਧੜੇ ਦੇ ਉਮੀਦਵਾਰ ਪ੍ਰਗਟ ਸਿੰਘ ਬੋਲੜ ਕਲਾਂ ਦੀ ਸ਼ਾਨਦਾਰ ਜਿੱਤ

 


 ਸਨੌਰ 17 ਦਸੰਬਰ ( ਜਪਅਨੰਤਪ੍ਰੀਤ ਸਿੰਘ  )

 ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਵਿੱਚ ਲਲੀਨਾ ਤੋਂ ਆਜ਼ਾਦ ਉਮੀਦਵਾਰ ਪ੍ਰਗਟ ਸਿੰਘ ਬੋਲੜ ਕਲਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 257 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਚੋਣ ਮੁਕਾਬਲੇ ਦੌਰਾਨ ਪ੍ਰਗਟ ਸਿੰਘ ਨੂੰ ਵੋਟਰਾਂ ਦਾ ਭਰਪੂਰ ਸਮਰਥਨ ਮਿਲਿਆ ਜਿਸ ਕਾਰਨ ਉਹ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਪਿੱਛੇ ਛੱਡਣ ਵਿੱਚ ਕਾਮਯਾਬ ਰਹੇ ਜਿੱਤਣ ਮਗਰੋਂ ਪ੍ਰਗਟ ਸਿੰਘ ਬੋਲੜ ਕਲਾਂ ਨੇ ਇਸ ਕਾਮਯਾਬੀ ਦਾ ਸਿਹਰਾ ਵੋਟਰਾਂ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਸਾਬਕਾ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਤੇ ਆਪਣੇ ਸਮਰਥਕਾਂ ਨੂੰ ਦਿੱਤਾ ਉਹਨਾਂ ਕਿਹਾ ਕਿ ਉਹ ਲਲੀਨਾ ਖੇਤਰ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਮਾਨਦਾਰੀ ਨਾਲ ਕੰਮ ਕਰਨਗੇ   

Post a Comment

0 Comments