Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਪਸਿਆਣਾ ਪੁਲਿਸ ਨੇ ਕੀਤਾ ਨਸ਼ਾ ਤਸਕਰੀ ਦਾ ਪਰਦਾਫਾਸ਼


 ਡਕਾਲਾ 16 ਦਸੰਬਰ ( ਜਪਅਨੰਤਪ੍ਰੀਤ ਸਿੰਘ )

ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚਲ ਰਹੀ ਮੁਹਿੰਮ ਤਹਿਤ ਪਸਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਥਾਣਾ ਪਸਿਆਣਾ ਵੱਲੋਂ ਮਿਤੀ 15 ਦਸੰਬਰ 2025 ਨੂੰ FIR ਨੰਬਰ 207 ਅਧੀਨ ਧਾਰਾ 15/61/85 ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਦੋ ਨਸ਼ਾ ਤਸਕਰਾਂ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਕਾਰਵਾਈ ਦੌਰਾਨ ਇੱਕ ਮਹਿੰਦਰਾ ਬੋਲੇਰੋ ਪਿਕਅੱਪ ਤੋਂ 35 ਕਿਲੋਗ੍ਰਾਮ ਪੋਸਤ ਚੂਰਾ ਬਰਾਮਦ ਕੀਤਾ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਬਾਬੂ ਲਾਲ ਮੇਘਲਾਲ, ਪੁੱਤਰ ਪ੍ਰਭੂ ਲਾਲ ਮੇਘਲਾਲ, ਨਿਵਾਸੀ ਪਿੰਡ ਸਰਾਂਘਾ ਖੇੜਾ, ਜ਼ਿਲ੍ਹਾ ਝਾਲਾਵਾੜ (ਰਾਜਸਥਾਨ) ਅਤੇ ਅਭਿਸੇਕ ਪਰਮਾਰ, ਪੁੱਤਰ ਗੋਪਾਲ ਲਾਲ, ਨਿਵਾਸੀ ਪਿੰਡ ਭਵਾਨੀ ਮੰਡੀ, ਜ਼ਿਲ੍ਹਾ ਝਾਲਾਵਾੜ (ਰਾਜਸਥਾਨ) ਵਜੋਂ ਹੋਈ ਹੈ।ਇਸ ਮਾਮਲੇ ਦੀ ਜਾਂਚ ਏ.ਐੱਸ.ਆਈ. ਗੁਰਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ, ਜੋ ਕਿ ਪੁਲਿਸ ਪੋਸਟ ਡਕਾਲਾ ਦੇ ਇੰਚਾਰਜ ਦੀ ਦੇਖਰੇਖ ਹੇਠ ਕਾਰਵਾਈ ਅਮਲ ਵਿੱਚ ਲਿਆ ਰਹੇ ਹਨ। ਪੁਲਿਸ ਵੱਲੋਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਨਸ਼ਾ ਤਸਕਰੀ ਨਾਲ ਜੁੜੇ ਹੋਰ ਗਿਰੋਹਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਪਸਿਆਣਾ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਨਸ਼ਿਆਂ ਖ਼ਿਲਾਫ਼ ਮੁਹਿੰਮ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ

Post a Comment

0 Comments