Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਪੱਤਰਕਾਰੀ ਦਾ ਡਿੱਗਦਾ ਹੋਇਆ ਮਿਆਰ! ਜਿੰਮੇਵਾਰ ਕੌਣ ?


ਸਨੌਰ 01 ਜਨਵਰੀ 2026 ( ਬਿੰਦਰ ਜਵਾਲੀਆ )

ਲੋਕਤੰਤਰ ਦਾ ਚੋਥਾ ਸਤੰਭ ਸਮਝੀ ਜਾਣ ਵਾਲੀ ਪੱਤਰਕਾਰੀ ਜਿਸਦੀ ਜਿੰਮੇਦਾਰੀ ਜ਼ਮੀਨੀ ਹਕੀਕਤ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਤੇ ਲੋਕਾ ਦੇ ਮੁੱਦਿਆਂ ਨੂੰ ਉਜਾਗਰ ਕਰਨਾ ਸੀ ਪਰ ਅੱਜ ਦੀ ਪੱਤਰਕਾਰੀ ਲੀਡਰਾਂ ਨੂੰ ਖੁਸ਼ ਕਰਨ ਤੇ ਓਹਨਾ ਦੀ ਵਾਹ ਵਾਹ ਕਰਨ ਵਿੱਚ ਲੱਗੀ ਹੋਈ ਆ ਜਿਹੜੇ ਲੀਡਰਾਂ ਦੇ ਕੱਚੇ ਚਿੱਠੇ ਲੋਕਾਂ ਦੇ ਵਿੱਚ ਉਗਜਾਰ ਕਰਨ ਦੀ ਜਿੰਮੇਦਾਰੀ ਇਕ ਪੱਤਰਕਾਰ ਨੂੰ ਨਿਭਾਉਣੀ ਚਾਹੀਦੀ ਸੀ ਕੁਝ ਛਿੱਲੜਾਂ ਦੇ ਲਾਲਚ ਜਾਂ ਆਪਣੇ ਤੇ ਹੋਣ ਵਾਲੇ ਝੂਠੇ ਪਰਚਿਆਂ ਦੇ ਡਰੋਂ ਆਪਣੀ ਜ਼ਮੀਰ ਨੂੰ ਮਾਰ ਕੇ ਓਹਨਾ ਦੇ ਹੱਥਠੋਕੇ ਬਣਨ ਨੂੰ ਤਰਜੀਹ ਦਿੱਤੀ ਅੱਜ ਕਈ ਮੀਡੀਆ ਸੰਸਥਾਵਾਂ ਸੱਤਾ ਧਾਰੀਆਂ ਦੇ ਸਵਾਲ ਪੁੱਛਣ ਦੀ ਬਜਾਇ ਉਨ੍ਹਾਂ ਦਾ ਬੋਲਬਾਲਾ ਕਰਨ ਵਿੱਚ ਲੱਗੀਆਂ ਹਨ। ਨਿਰਪੱਖ ਰਿਪੋਰਟਿੰਗ ਦੀ ਥਾਂ ਰਾਜਨੀਤਿਕ ਨੇਤਾਵਾਂ ਦੀ ਤਾਰੀਫ਼, ਉਨ੍ਹਾਂ ਦੇ ਬਿਆਨਾਂ ਦੀ ਬਿਨਾਂ ਜਾਂਚ ਪ੍ਰਸਾਰਣਾ ਅਤੇ ਵਿਰੋਧੀ ਆਵਾਜ਼ਾਂ ਨੂੰ ਦਬਾਉਣਾ ਆਮ ਹੋ ਗਿਆ ਹੈ। ਇਸ ਕਾਰਨ ਪੱਤਰਕਾਰੀ ਆਪਣਾ ਅਸਲੀ ਫ਼ਰਜ਼—ਸੱਤਾ ਤੋਂ ਜਵਾਬਦੇਹੀ ਮੰਗਣਾ—ਭੁੱਲਦੀ ਜਾ ਰਹੀ ਹੈ। ਜਦੋਂ ਮੀਡੀਆ ਲੀਡਰਾਂ ਦਾ ਹੱਥ ਠੋਕਾ ਬਣ ਜਾਵੇ, ਤਾਂ ਲੋਕਤੰਤਰ ਕਮਜ਼ੋਰ ਹੋ ਜਾਂਦਾ ਹੈ ਅਤੇ ਆਮ ਲੋਕਾਂ ਦੀ ਆਵਾਜ਼ ਦਬ ਕੇ ਰਹਿ ਜਾਂਦੀ ਹੈ।ਲੋੜ ਹੈ ਆਪਣੇ ਅੰਦਰ ਦੀ ਜ਼ਮੀਰ ਨੂੰ ਜਗ੍ਹਾ ਕੇ ਇਸ ਸਮਾਜ ਦਾ ਖੂਨ ਚੂਸਣ ਵਾਲੀਆਂ ਜੋਕਾਂ ਨੂੰ ਪਹਿਚਾਣ ਕੇ ਓਹਨਾ ਨੂੰ ਖੋਖਲਾ ਕਰਨ ਦੀ ਤਾਂ ਕੇ ਓਸ ਪਰਮਾਤਮਾ ਵੱਲੋ ਮਿਲੀ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾ ਸਕੀਏ

Post a Comment

0 Comments