Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਹਲਕਾ ਦਾਖਾਂ ਚ ਆਪ ਪਾਰਟੀ ਦਾ ਝਾੜੂ ਤੀਲਾ ਤੀਲਾ ਹੋ ਖਿਲਰਿਆ ਮਨਪ੍ਰੀਤ ਇਯਾਲੀ ਨੇ ਰਚਿਆ ਇਤਿਹਾਸ

 


  ਦਾਖਾਂ 18 ਦਸੰਬਰ ( ਜਪਅਨੰਤਪ੍ਰੀਤ ਸਿੰਘ  )

 ਵਿਧਾਨ ਸਭਾ ਹਲਕਾ ਦਾਖਾਂ ਅੰਦਰ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਜਾਦੂ ਇੱਕ ਵਾਰ ਫਿਰ ਸਿਰ ਚੜ ਬੋਲਿਆ ਇਸ ਵਾਰ ਵਿਧਾਇਕ ਇਆਲੀ ਨੇ ਸਾਰੇ ਉਮੀਦਵਾਰ ਆਪਣੇ ਪੱਧਰ ਤੇ ਆਜ਼ਾਦ ਖੜੇ ਕੀਤੇ ਜਿਨਾਂ ਵਿੱਚੋਂ ਵੱਡੀ ਗਿਣਤੀ ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਉਮੀਦਵਾਰ ਜੇਤੂ ਰਹੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਖੜੇ ਕੀਤੇ ਗਏ ਆਜ਼ਾਦ ਉਮੀਦਵਾਰਾਂ ਨੇ ਇਤਿਹਾਸ ਰਚਦੇ ਹੋਏ ਇੱਕ ਪਾਸੜ ਜਿੱਤ ਦਰਜ ਕਰਦੇ ਹੋਏ ਸੱਤਾ ਧਿਰ ਪਾਰਟੀ ਆਮ ਆਦਮੀ ਪਾਰਟੀ ਅਕਾਲੀ ਦਲ ਅਤੇ ਕਾਂਗਰਸ ਨੂੰ ਕਰਾਰੀ ਹਾਰ ਦਿੱਤੀ ਹੈ। ਹਲਕਾ ਦਾਖਾਂ ਦੇ ਪੰਥਕ ਵੋਟਰਾਂ ਨੇ ਆਪ ਕਾਂਗਰਸ ਤੇ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਨੂੰ ਨਕਾਰ ਕੇ ਮਨਪ੍ਰੀਤ ਇਯਾਲੀ ਵੱਲੋਂ ਖੜੇ ਕੀਤੇ ਸਾਰੇ ਉਮੀਦਵਾਰਾਂ ਨੂੰ ਡਟ ਕੇ ਵੋਟਾਂ ਪਾਈਆਂ ਅਤੇ ਇਯਾਲੀ ਧੜੇ ਨੇ ਬਲਾਕ ਸੰਮਤੀ ਦੀਆਂ 25 ਵਿੱਚੋ 17 ਸੀਟਾਂ ਅਤੇ ਜਿਲਾ ਪ੍ਰੀਸ਼ਦ ਦੀਆਂ 3 ਦੀਆਂ 3 ਸੀਟਾਂ ਇਯਾਲੀ ਧੜੇ ਨੇ ਜਿੱਤ ਲਈਆਂ ਅਤੇ ਬਾਕੀ ਬਚੀਆਂ 8 ਸੀਟਾਂ ਵਿਚੋਂ 7 ਤੇ ਕਾਂਗਰਸ ਤੇ 1 ਸੀਟ ਆਪ ਪਾਰਟੀ ਦੇ ਹਿੱਸੇ ਆਈ ਇਯਾਲੀ ਧੜੇ ਵੱਲੋਂ 8 ਸੀਟਾਂ ਵੀ ਸਿਰਫ 10 ਤੋਂ 15 ਵੋਟਾਂ ਦੇ ਫਰਕ ਨਾਲ ਹਾਰੀਆਂ ਜੌ ਆਪਣੇ ਆਪ ਵਿੱਚ ਇੱਕ ਵੱਡਾ ਰਿਕਾਰਡ ਆ ਹਲਕਾ ਦਾਖਾ ਦੇ ਆਏ ਚੋਣ ਨਤੀਜਿਆਂ ਨੇ ਕਿਤੇ ਨਾ ਕਿਤੇ 2027 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਸਵੀਰ ਵੀ ਸਾਫ ਕਰਕੇ ਰੱਖ ਦਿੱਤੀ ਹੈ। ਅਤੇ ਰਾਜਸੀ ਪੰਡਿਤ ਤਾਂ ਇਹਨਾਂ ਚੋਣਾਂ ਨੂੰ 2027 ਦੀਆਂ ਸੈਮੀਫਾਈਨਲ ਚੋਣਾਂ ਮੰਨ ਕੇ ਚੱਲ ਰਹੇ ਹਨ। ਦੂਜੇ ਪਾਸੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦਾ ਹਾਲ ਵੀ ਬਹੁਤ ਮਾੜਾ ਰਿਹਾ ਉਸਦਾ ਇੱਕੋ ਇੱਕ ਉਮੀਦਵਾਰ ਜੋਨ ਸਿਧਵਾ ਬੇਟ ਤੋਂ ਪਰਮਿੰਦਰ ਸਿੰਘ ਸਿੱਧੂ ਜੇਤੂ ਰਿਹਾ

Post a Comment

0 Comments