ਸਨੌਰ 30 ਦਸੰਬਰ ( ਪਹਿਰ ਟੀਵੀ ਬਿਊਰੋ )
ਸਨੌਰ ਅੰਦਰ 28 ਤਾਰੀਖ ਨੂੰ ਸਾਹਮਣੇ ਆਈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਹੋਈ ਬੇਅਦਬੀ ਜਿਸਨੇ ਪੂਰੇ ਸਿੱਖ ਜਗਤ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਕਿਉਕਿ ਇਹ ਬੇਅਦਬੀ ਕਿਸੇ ਹੋਰ ਨੇ ਨਹੀਂ ਗੁਰੂਦੁਆਰਾ ਸਿੰਘ ਸਭਾ ਦੇ ਕੀਰਤਨੀਏ ਨੇ ਕੀਤੀ ਜੌ ਪਾਠੀ ਸਿੰਘ ਦੀ ਸੇਵਾ ਵੀ ਕਰਦਾ ਸੀ ਤੇ ਪਿਛਲੇ ਤਕਰੀਬਨ 2 ਤਿੰਨ ਸਾਲ ਤੋਂ ਇਥੇ ਸੇਵਾ ਨਿਭਾ ਰਿਹਾ ਸੀ ਪੜਚੋਲ ਕਰਨ ਤੇ ਆਹ ਗੱਲ ਵੀ ਸਾਹਮਣੇ ਆਈ ਕਿ ਬੇਅਦਬੀ ਦੇ ਦੋਸ਼ੀ ਸਿਮਰਨਜੀਤ ਨੂੰ ਵੱਖ ਵੱਖ ਗੁਰੂ ਘਰਾਂ ਵਿੱਚੋਂ ਓਸ ਦੀਆਂ ਗਲਤ ਹਰਕਤਾਂ ਕਰਕੇ ਡਿਊਟੀ ਤੋਂ ਫਾਰਗ ਕੀਤਾ ਗਿਆ ਸੀ ਫੇਰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਇਸਨੂੰ ਕੀਰਤਨ ਦੀ ਸੇਵਾ ਸੋਂਪਣ ਤੋ ਪਹਿਲਾਂ ਕੋਈ ਜਾਂਚ ਪੜਤਾਲ ਕਿਉ ਨਹੀਂ ਕੀਤੀ ਬੇਅਦਬੀ ਦਾ ਪਤਾ ਲਗਦਾ ਆ 28 ਤਾਰੀਖ ਨੂੰ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁੱਖ ਆਸਣ ਕਰਕੇ ਗੁਰਦੁਆਰਾ ਸਾਹਿਬ ਲਿਜਾਇਆ ਜਾਂਦਾ ਆ ਪਰ ਇਹ ਗੱਲ ਸੰਗਤ ਵਿੱਚ ਆਉਂਦੀ ਆ 29 ਤਾਰੀਖ ਨੂੰ ਮਤਲਬ ਘਟਨਾ ਤੋਂ ਇਕ ਦਿਨ ਬਾਦ | ਜਦੋਂ ਇਸ ਸਬੰਧੀ ਕੁਝ ਪਤਵੰਤੇ ਸੱਜਣਾ ਨਾਲ ਗੱਲ ਕੀਤੀ ਤਾਂ ਓਹਨਾ ਆਪਣਾ ਨਾਮ ਗੁਪਤ ਰੱਖਣ ਤੇ ਦੱਸਿਆ ਕਿ ਸਾਨੂੰ 29 ਤਾਰੀਖ ਸਵੇਰੇ ਇਸ ਘਟਨਾ ਦਾ ਪਤਾ ਲੱਗਿਆ ਤਾਂ ਅਸੀਂ ਆਪਣੇ ਤੌਰ ਤੇ ਕੁਝ ਸਿੰਘਾਂ ਨੇ ਇਕੱਠੇ ਹੋ ਕੇ ਪੁਲੀਸ ਥਾਣੇ ਇਸ ਘਟਨਾ ਸਬੰਧੀ ਇਤਲਾਹ ਦਿੱਤੀ ਇਥੇ ਸਵਾਲ ਇਹ ਉੱਠਦਾ ਆ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਘਟਨਾ ਸਬੰਧੀ ਪੁਲੀਸ ਰਿਪੋਰਟ ਕਿਉ ਨਹੀ ਕੀਤੀ ਜਾ ਇਸਦੀ ਜਾਣਕਾਰੀ ਸ਼੍ਰੋਮਣੀ ਕਮੇਟੀ ਨੂੰ ਕਿਉ ਨਹੀਂ ਦਿੱਤੀ ਸਵਾਲ ਇਕ ਹੋਰ ਸਾਹਮਣੇ ਆਉਂਦਾ ਹੈ ਜਦੋਂ ਇਹੋ ਜਿਹੇ ਮਾਮਲੇ ਸੰਗਤ ਨੇ ਆਪ ਹੀ ਨਜਿੱਠਣੇ ਹਨ ਫੇਰ ਪ੍ਰਬੰਧਕ ਕਮੇਟੀ ਬਨਾਉਣ ਦਾ ਮਤਲਬ ਹੀ ਨਹੀਂ ਗੁਰੂ ਘਰ ਦੇ ਪ੍ਰਬੰਧ ਸੰਗਤ ਦੇ ਸਪੁਰਦ ਕੀਤੇ ਜਾਣੇ ਚਾਹੀਦੇ ਹਨ ਅਤੇ ਪਾਠੀ ਸਿੰਘਾਂ ਦੇ ਨਾਲ ਅਖੰਡ ਪਾਠ ਸਮੇਂ ਸੇਵਾਦਾਰਾਂ ਨੂੰ ਵੀ ਹਰ ਸਮੇਂ ਹਾਜਰ ਰਹਿਣਾ ਚਾਹੀਦਾ ਹੈ
0 Comments