ਪਿੰਡ ਦੂਧਣ ਗੂਜਰਾ ਦੇ ਸਾਬਕਾ ਸਰਪੰਚ ਹਰਬੰਸ ਸਿੰਘ ਪੱਪੀ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਦੂਧਣ ਸਾਧਾਂ ਵਿਖੇ ਵੱਡੀ ਗਿਣਤੀ ਵਿੱਚ ਰਾਜਨੀਤਿਕ, ਸਮਾਜਿਕ ਤੇ ਪੰਚਾਇਤੀ ਆਗੂਆਂ ਨੇ ਹਾਜ਼ਰੀ ਲਗਾਈ ਅਤੇ ਸ਼ਰਧਾਜਲੀ ਭੇਟ ਕੀਤੀ। ਇਸ ਮੌਕੇ ਸਾਬਕਾ ਚੇਅਰਮੈਨ ਨਿਰਮਲ ਸਿੰਘ ਭੱਟੀਆਂ, ਸਾਬਕਾ ਐਮਐਲਏ ਜਸਵੀਰ ਸਿੰਘ ਜੱਸੀ ਖੰਗੂੜਾ, ਸਾਬਕਾ ਐਮਐਲਏ ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਜੋਗਿੰਦਰ ਸਿੰਘ ਕਾਕੜਾ, ਬਲਿਹਾਰ ਸਿੰਘ ਸਮਸਪੁਰ, ਸਾਬਕਾ ਟਰੱਕ ਯੂਨੀਅਨ ਪ੍ਰਧਾਨ ਗੁਰਬਚਨ ਸਿੰਘ, ਜ਼ਿਲ੍ਹਾ ਪਰਿਸ਼ਦ ਮੈਂਬਰ ਗੁਰਪ੍ਰੀਤ ਸਿੰਘ ਗੋਪੀ, ਸਾਬਕਾ ਚੇਅਰਮੈਨ ਸਤਿਨਾਮ ਸਿੰਘ, ਮਾਰਕੀਟ ਕਮੇਟੀ ਦੂਧਣ ਸਾਧਾਂ ਦੇ ਚੇਅਰਮੈਨ ਬਲਦੇਵ ਸਿੰਘ, ਮਨਿੰਦਰ ਸਿੰਘ ਫਰਾਂਸ ਵਾਲ਼ਾ, ਸਾਬਕਾ ਬਲਾਕ ਸੰਮਤੀ ਮੈਂਬਰ ਜਸਵੰਤ ਸਿੰਘ ਅਕੋਤ, ਨਰਿੰਦਰ ਸ਼ਰਮਾ ਗੁਣੀ ਮਾਜਰਾ, ਰਮੇਸ਼ ਲਾਂਬਾ ਦੇਵੀਗੜ੍ਹ, ਮਹਿਕ ਗਰੇਵਾਲ ਨੈਣਾ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਬਿੱਟੂ, ਸਰਪੰਚ ਪਰਮਜੀਤ ਸ਼ਰਮਾ ਬੈਹਿਰੂ, ਸੰਜੇ ਗੁਪਤਾ, ਸਰਪੰਚ ਬਲਕਾਰ ਸਿੰਘ ਦੂਧਣ ਗੂਜਰਾ, ਰਜਿੰਦਰ ਮਲਿਕ, ਠੇਕੇਦਾਰ ਰਿੰਕੂ ਮਿੱਤਲ, ਸਾਬਕਾ ਸੰਮਤੀ ਮੈਂਬਰ ਹਰਦੀਪ ਸਿੰਘ ਜੋਸ਼ਨ, ਭਾਜਪਾ ਦੇ ਜਰਨਲ ਸਕੱਤਰ ਹਰਦੀਪ ਸਿੰਘ ਜੋਸ਼ਨ, ਗੁਰਨਾਮ ਸਿੰਘ ਸਨੌਰ, ਨਗਰ ਕੌਂਸਲ ਦੇਵੀਗੜ੍ਹ ਦੀ ਪ੍ਰਧਾਨ ਸਵਿੰਦਰ ਕੌਰ ਧੰਜੂ, ਸਿਮਰਨਜੀਤ ਕੌਰ ਪਠਾਣਮਾਜਰਾ (ਪਤਨੀ ਵਿਧਾਇਕ ਸਨੌਰ), ਰੋਹਿਤ ਗੂਜਰ, ਨਵਜੋਤ ਸਿੰਘ ਭੱਟੀਆਂ, ਅਜੇ ਸਿੰਘ ਭੱਟੀਆਂ, ਕਾਹਨ ਸਿੰਘ ਮੰਜਾਲ ਕਲਾਂ, ਗੁਰਮੀਤ ਬਾਵਾ, ਲਖਵੀਰ ਸਿੰਘ ਬੈਹਿਰੂ, ਸਰਪੰਚ ਗੁਰਦੀਪ ਸਿੰਘ, ਦਲਵੀਰ ਸਿੰਘ, ਸਰਪੰਚ ਹਰਨਾਮ ਸਿੰਘ ਬਲੋਗੀ, ਸੁਖਵਿੰਦਰ ਸਿੰਘ ਜੋਧਪੁਰ, ਪੱਪੂ ਸ਼ਰਮਾ ਐਹਿਰੂ ਸਮੇਤ ਹੋਰ ਅਨੇਕਾਂ ਪਤਵੰਤੇ ਸੱਜਣ ਹਾਜ਼ਰ ਰਹੇ। ਹਾਜ਼ਰ ਆਗੂਆਂ ਨੇ ਹਰਬੰਸ ਸਿੰਘ ਪੱਪੀ ਦੇ ਸਮਾਜ ਪ੍ਰਤੀ ਕੀਤੇ ਯੋਗਦਾਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਸਦਾ ਹੀ ਲੋਕਾਂ ਦੇ ਦੁੱਖ–ਸੁੱਖ ਵਿੱਚ ਅੱਗੇ ਰਹਿੰਦੇ ਸਨ। ਸੰਗਤ ਵੱਲੋਂ ਪਰਿਵਾਰ ਨਾਲ ਡੂੰਘੀ ਹਮਦਰਦੀ ਜਤਾਈ ਗਈ ਅਤੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਚਰਨਾ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕੀਤੀ ਗਈ।

0 Comments