2022 ਦੀਆਂ ਵਿਧਾਨ ਸਭਾ ਵੋਟਾਂ ਦਾ ਪਰਚਾਰ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਸੀ ਤੇ ਪੰਜਾਬ ਅੰਦਰ 2017 ਚ ਹਾਰ ਤੋਂ ਬਾਦ ਇਕ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਵੱਡੇ ਵੱਡੇ ਵਾਇਦੇ ਕੀਤੇ ਪਿਛਲੀਆਂ ਸਰਕਾਰਾਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਪੰਜਾਬ ਦੀ ਜਨਤਾ ਨੇ ਆਜ਼ਾਦੀ ਤੋਂ ਬਾਅਦ ਤੋਂ ਲਗਾਤਾਰ ਸੱਤਾ ਤੇ ਕਾਬਜ ਧਿਰਾਂ ਨੂੰ ਮੂੱਧੇ ਮੂੰਹ ਸੁੱਟ ਕੇ ਇਕ ਨਵੀਂ ਪਾਰਟੀ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਸਿੰਘਾਸਨ ਤੇ ਬਿਠਾ ਦਿੱਤਾ ਇਸ ਉਮੀਦ ਨਾਲ ਕਿ ਹੁਣ ਪੰਜਾਬ ਦਾ ਭਲਾ ਹੋਵੇਗਾ ਹਰ ਇਕ ਨੂੰ ਆਹੀ ਲੱਗ ਰਿਹਾ ਸੀ ਜਿਵੇਂ ਅੱਜ ਹੀ ਅਜ਼ਾਦੀ ਮਿਲੀ ਹੋਵੇ ਪਰ ਅੱਜ 4 ਸਾਲ ਬੀਤਣ ਤੋਂ ਬਾਅਦ ਵੀ ਹਲਕਾ ਸਨੌਰ ਮੰਦਹਾਲੀ ਤੋਂ ਬਾਹਰ ਨਹੀਂ ਨਿਕਲਿਆ ਸ਼ਹਿਰ ਦੀਆਂ ਪਵਿੱਤਰ ਜਗ੍ਹਾਵਾਂ ਤੇ ਤੁਹਾਨੂੰ ਗੰਦਗੀ ਦੇ ਢੇਰ ਨਜ਼ਰ ਆਉਣਗੇ ਚਾਹੇ ਓਹ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਨੇੜੇ ਗੰਦਗੀ ਦੇ ਢੇਰ ਹੋਣ ਜਾ ਫੇਰ ਗੁਰਦੁਆਰਾ ਸਿੰਘ ਸਭਾ ਦੇ ਸਾਹਮਣੇ ਲੱਗਾ ਕੁੜੇ ਦਾ ਢੇਰ,ਸਨੌਰ ਦੀ ਫਿਰਨੀ ਦੀ ਹਾਲਤ ਐਨੀ ਤਰਸਯੋਗ ਆ ਕੇ ਨਗਰ ਨਿਗਮ ਨੂੰ ਸ਼ੜਕ ਅੰਦਰ ਪਏ ਡੂੰਘੇ ਡੂੰਘੇ ਖੱਡਿਆਂ ਤੋਂ ਲੋਕਾਂ ਨੂੰ ਬਚਾਉਣ ਲਈ ਵੱਡੇ ਵੱਡੇ ਬਾਂਸ ਖੜੇ ਕਰਨੇ ਪਏ ਇਕ ਹੋਰ ਵਧੀਆ ਕਾਰਨਾਮਾ ਕੀਤਾ ਨਗਰ ਨਿਗਮ ਨੇ ਬੱਸ ਅੱਡੇ ਹੁੰਦੇ ਆ ਜਿੱਥੇ ਸਵਾਰੀਆਂ ਦੇ ਬੈਠਣ ਨੂੰ ਜਗ੍ਹਾ ਬਣੀ ਹੁੰਦੀ ਆ ਤੇ ਟਰਾਂਸਪੋਰਟ ਲਈ ਬੱਸਾਂ ਦੀ ਆਵਾਜਾਈ ਹੁੰਦੀ ਆ ਪਰ ਸ਼ਹਿਰ ਸਨੌਰ ਦੇ ਬੱਸ ਸਟੈਂਡ ਦੀ ਹਾਲਤ ਬਿਲਕੁਲ ਖਸਤਾ ਆ ਜਿਸ ਦੀਆਂ ਕਈ ਵਾਰ ਖਬਰਾਂ ਲੱਗਣ ਤੋਂ ਬਾਅਦ ਵੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ ਜਦੋਂ ਕਿ ਮੌਜੂਦਾ ਹਲਕਾ ਇੰਚਾਰਜ ਰਣਜੋਧ ਸਿੰਘ ਹੜਾਨਾ ਖੁਦ ਪੀ ਆਰ ਟੀ ਸੀ ਦੇ ਚੇਅਰਮੈਨ ਵੀ ਹਨ ਸਨੌਰ ਦਾ ਬੱਸ ਸਟੈਂਡ ਅਹਾਤੇ ਦਾ ਰੂਪ ਧਾਰ ਚੁੱਕਿਆ ਜਿੱਥੇ ਬੱਸਾਂ ਦੀ ਜਗ੍ਹਾ ਖਾਣ ਪੀਣ ਦੀਆਂ ਰੇਹੜੀਆਂ ਤੇ ਮੀਟ ਦੀਆਂ ਰੇਹੜੀਆਂ ਲੱਗਦੀਆ ਹਨ ਜਿੱਥੇ ਸ਼ਾਮ ਟਾਈਮ ਸ਼ਰਾਬੀਆਂ ਦੀ ਮਹਿਫ਼ਿਲ ਲੱਗਦੀ ਹੈ ਪਰ ਨਗਰ ਨਿਗਮ ਦੀ 100 ਰੁਪਏ ਪਰ ਰੇਹੜੀ ਪਰਚੀ ਨਾਲ ਵਧੀਆ ਕਮਾਈ ਹੋ ਰਹੀ ਹੈ ਸਨੌਰ ਨੂੰ ਪਿੰਡਾ ਨਾਲ ਜੋੜਨ ਵਾਲੇ ਲਿੰਕ ਰੋਡ ਸਨੌਰ ਤੋਂ ਜੋੜੀਆਂ,ਖੁੱਡਾ, ਫਤਿਹਪੁਰ, ਲਲੀਨਾ, ਖਾਂਸਿਆਂ ਖਸਤਾ ਹਾਲਤ ਵਿੱਚ ਹਨ ਪਿਛਲੇ ਦਿਨੀਂ ਸਨੌਰ ਅੰਦਰ ਵਾਪਰੀਆਂ ਕਤਲੇਆਮ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਸਰਕਾਰ ਤੇ ਇਕ ਸਵਾਲੀਆ ਚਿੰਨ੍ਹ ਖੜ੍ਹਾ ਕੀਤਾ ਹੈ ਕੀ ਵਿਧਾਇਕ ਤੋਂ ਸੱਖਣਾ ਹਲਕਾ ਸਨੌਰ ਇਸ ਮੰਦਹਾਲੀ ਤੋਂ ਬਾਹਰ ਨਿਕਲ ਸਕੇਗਾ ਜਾ ਹਾਲਾਤ ਇਸ ਨਾਲੋ ਵੀ ਮਾੜੇ ਹੋਣਗੇ। ਜਾ ਫੇਰ ਇਹ ਕਹਿਣਾ ਪਵੇਗਾ ,,ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ,,
0 Comments