Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਸਨੌਰ ਬੱਸ ਸਟੈਂਡ ਬਣਿਆ ਨਸ਼ੇ ਦਾ ਅੱਡਾ ਪ੍ਰਸ਼ਾਸ਼ਨ ਚੁੱਪ


 ਸਨੌਰ 17 ਦਸੰਬਰ(ਬਲਵਿੰਦਰ ਸਿੰਘ,ਸੁਖਦੇਵ ਸਿੰਘ ਵਿਰਕ)

ਸਨੌਰ ਦੇ ਬੱਸ ਸਟੈਂਡ ’ਤੇ ਬਣੀ ਸਥਿਤੀ ਇਨ੍ਹਾਂ ਦਿਨੀਂ ਗੰਭੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੱਥੇ ਮੀਟ ਅਤੇ ਅੰਡਿਆਂ ਦੀਆਂ ਲੱਗੀਆਂ ਰੇਹੜੀਆਂ ਨੇ ਬੱਸ ਸਟੈਂਡ ਦੇ ਆਸ-ਪਾਸ ਅਜਿਹਾ ਰੂਪ ਧਾਰ ਲਿਆ ਹੈ ਕਿ ਇਹ ਥਾਂ ਹੁਣ ਕਿਸੇ ਸਰਕਾਰੀ ਆਵਾਜਾਈ ਕੇਂਦਰ ਦੀ ਥਾਂ ਅਹਾਤੇ ਵਰਗੀ ਦਿੱਖ ਦੇਣ ਲੱਗ ਪਈ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਇਨ੍ਹਾਂ ਰੇਹੜੀਆਂ ’ਤੇ ਭੀੜ ਲੱਗੀ ਰਹਿੰਦੀ ਹੈ, ਜਿਸ ਕਾਰਨ ਯਾਤਰੀਆਂ ਨੂੰ ਨਾ ਸਿਰਫ਼ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ, ਸਗੋਂ ਸਫ਼ਾਈ ਅਤੇ ਸਿਹਤ ਨਾਲ ਜੁੜੇ ਸਵਾਲ ਵੀ ਖੜੇ ਹੋ ਰਹੇ ਹਨ। ਬੱਸ ਸਟੈਂਡ ਜਿਹੜਾ ਕਿ ਲੋਕਾਂ ਲਈ ਸੁਰੱਖਿਅਤ, ਸਾਫ਼-ਸੁਥਰਾ ਅਤੇ ਸੁਚੱਜਾ ਸਥਾਨ ਹੋਣਾ ਚਾਹੀਦਾ ਹੈ, ਉੱਥੇ ਮਾਸਾਹਾਰੀ ਸਮੱਗਰੀ ਦੀ ਖੁੱਲ੍ਹੀ ਵਿਕਰੀ ਕਾਰਨ ਬਦਬੂ, ਗੰਦਗੀ ਅਤੇ ਆਵਾਜਾਈ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ। ਕਈ ਵਾਰ ਬੱਸਾਂ ਦੇ ਆਉਣ-ਜਾਣ ਵੇਲੇ ਭੀੜ ਅਤੇ ਰੇਹੜੀਆਂ ਕਾਰਨ ਹਾਦਸਿਆਂ ਦਾ ਡਰ ਵੀ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ, ਨਗਰ ਪੰਚਾਇਤ ਅਤੇ ਪ੍ਰਸ਼ਾਸਨ ਵੱਲੋਂ ਬਣਾਏ ਨਿਯਮਾਂ ਦੀ ਖੁੱਲ੍ਹੀ ਉਲੰਘਣਾ ਵੀ ਨਜ਼ਰ ਆ ਰਹੀ ਹੈ।ਜਿਕਰਯੋਗ ਹੈ ਕਿ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਹਨ, ਜੋ ਕਿ ਪੰਜਾਬ ਦੇ ਪੀ ਆਰ ਟੀ ਸੀ ਦੇ ਚੇਅਰਮੈਨ ਵੀ ਹਨ। ਜਦੋਂ ਇੰਨਾ ਉੱਚ ਅਹੁਦਾ ਰੱਖਣ ਵਾਲੇ ਨੇਤਾ ਦੇ ਆਪਣੇ ਹੀ ਹਲਕੇ ਵਿੱਚ ਇਹ ਹਾਲਾਤ ਬਣੇ ਹੋਏ ਹਨ, ਤਾਂ ਹੋਰ ਕਸਬਿਆਂ ਅਤੇ ਪਿੰਡਾਂ ਦੀ ਸਥਿਤੀ ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ। ਲੋਕਾਂ ਵਿੱਚ ਇਹ ਗੱਲ ਚਰਚਾ ਦਾ ਕੇਂਦਰ ਬਣੀ ਹੋਈ ਹੈ ਕਿ ਕੀ ਜ਼ਿੰਮੇਵਾਰ ਅਧਿਕਾਰੀ ਇਸ ਵੱਲ ਧਿਆਨ ਦੇਣਗੇ ਜਾਂ ਇਹ ਸਮੱਸਿਆ ਇੰਝ ਹੀ ਅਣਡਿੱਠੀ ਰਹੇਗੀ। ਸਨੌਰ ਦੇ ਵਾਸੀਆਂ ਦੀ ਮੰਗ ਹੈ ਕਿ ਬੱਸ ਸਟੈਂਡ ਨੂੰ ਰੇਹੜੀ-ਫੜੀ ਮੁਕਤ ਕਰਵਾ ਕੇ ਉਸਦੀ ਮੂਲ ਪਹਿਚਾਣ ਮੁੜ ਬਹਾਲ ਕੀਤੀ ਜਾਵੇ। ਸਬੰਧਤ ਵਿਭਾਗਾਂ ਨੂੰ ਚਾਹੀਦਾ ਹੈ ਕਿ ਸਖ਼ਤ ਕਦਮ ਚੁੱਕ ਕੇ ਸਫ਼ਾਈ, ਕਾਨੂੰਨ ਅਤੇ ਲੋਕ ਸੁਵਿਧਾ ਨੂੰ ਪਹਿਲ ਦਿੱਤੀ ਜਾਵੇ, ਤਾਂ ਜੋ ਆਮ ਜਨਤਾ ਨੂੰ ਇੱਕ ਸੁਚੱਜਾ ਅਤੇ ਸੁਰੱਖਿਅਤ ਬੱਸ ਸਟੈਂਡ ਮਿਲ ਸਕੇ।

Post a Comment

0 Comments