ਸਨੌਰ , 23 ਦਸੰਬਰ ( ਜਪਅਨੰਤਪ੍ਰੀਤ ਸਿੰਘ )
ਸੂਫੀ ਗਾਇਕ ਉਸਤਾਦ ਪੂਰਨ ਸ਼ਾਹ ਕੋਟੀ ਦੇ ਦਿਹਾਂਤ ’ਤੇ ਦਿਲਜੀਤ ਦੋਸਾਂਝ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਇਕ ਪੋਸਟ ਸਾਂਝੀ ਕਰ ਕਿਹਾ ਕਿ ਉਸਤਾਦ ਪੂਰਨ ਸ਼ਾਹ ਕੋਟੀ ਜੀ ਉਨ੍ਹਾਂ ਚੰਦ ਰੂਹਾਂ ’ਚੋਂ ਇਕ ਸਨ, ਜਿਨ੍ਹਾਂ ਨੇ ਕਦੇ ਵਾਪਸ ਨਹੀਂ ਆਉਣਾ। ਉਸਤਾਦ ਪੂਰਨ ਸ਼ਾਹਕੋਟੀ ਨੇ ਵੱਡੇ ਵੱਡੇ ਹੀਰੇ ਗਾਇਕ ਸੰਗੀਤ ਜਗਤ ਨੂੰ ਦਿੱਤੇ ਜਿਹਨਾ ਵਿਚੋ ਹੰਸ ਰਾਜ ਹੰਸ, ਸਾਬਰ ਕੋਟੀ,ਤੇ ਪੂਰਨ ਸ਼ਾਹ ਕੋਟੀ ਦੇ ਸਪੁੱਤਰ ਮਾਸਟਰ ਸਲੀਮ ਇਕ ਹਨ ਉਸਤਾਦ ਪੂਰਨ ਸ਼ਾਹਕੋਟੀ ਨੇ ਬੀਤੇ ਕੱਲ੍ਹ ਜਲੰਧਰ ਵਿਖੇ ਆਪਣੇ ਆਖਰੀ ਸਾਹ ਲਏ ਉਸਤਾਦ ਪੂਰਨ ਸ਼ਾਹਕੋਟੀ ਨੂੰ ਅੱਜ ਓਹਨਾ ਦੀ ਰਿਹਾਇਸ਼ ਦੇ ਨੇੜੇ ਸਪੁਰਦੇ ਖਾਕ ਕੀਤਾ ਜਾਏਗਾ ਉਨ੍ਹਾਂ ਦਾ ਜਾਣਾ ਪੰਜਾਬੀ ਸੰਗੀਤ ਜਗਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।
.jpeg)
0 Comments