ਡਕਾਲਾ 19 ਦਸੰਬਰ (ਜਪਅਨੰਤਪ੍ਰੀਤ ਸਿੰਘ)
ਭਾਜਪਾ ਮੰਡਲ ਪ੍ਰਧਾਨ ਡਾਕਟਰ ਰਣਜੀਤ ਬੱਬੀ ਵੱਲੋ ਜ਼ਿਲ੍ਹਾ ਪ੍ਰੀਸ਼ਦ ਜੋਨ ਡਕਾਲਾ ਵਿੱਚ ਭਾਰਤੀ ਜਨਤਾ ਪਾਰਟੀ (BJP) ਨਾਲ ਜੁੜੇ ਵੋਟਰਾਂ ਅਤੇ ਸਮਰਥਕਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ ਗਿਆ। ਪਾਰਟੀ ਆਗੂਆਂ ਨੇ ਕਿਹਾ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਲੋਕਾਂ ਦਾ ਭਰੋਸਾ ਅਤੇ ਸਹਿਯੋਗ ਹੀ ਅਸਲ ਤਾਕਤ ਹੁੰਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਜੋਨ ਡਕਾਲਾ ਅਧੀਨ ਆਉਂਦੇ 33 ਪਿੰਡਾਂ ਵਿੱਚ ਹਰ ਬੂਥ ‘ਤੇ BJP ਦੀ ਮਜ਼ਬੂਤ ਹਾਜ਼ਰੀ ਰਹੀ, ਜੋ ਖ਼ੁਸ਼ੀ ਅਤੇ ਮਾਣ ਦੀ ਗੱਲ ਹੈ। ਇਲਾਕੇ ਵਿੱਚ ਭਾਜਪਾ ਦੇ ਕੰਮਕਾਜ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਵਿਰੋਧ ਦੇਖਣ ਨੂੰ ਨਹੀਂ ਮਿਲਿਆ, ਜਿਸ ਨਾਲ ਵਰਕਰਾਂ ਦਾ ਮਨੋਬਲ ਹੋਰ ਮਜ਼ਬੂਤ ਹੋਇਆ ਹੈ।
ਰਣਜੀਤ ਬੱਬੀ ਨੇ ਕਿਹਾ ਕਿ ਇਹ ਸਮਰਥਨ ਵਿਕਾਸਮੁਖੀ ਸੋਚ ਅਤੇ ਲੋਕ-ਹਿਤੈਸ਼ੀ ਨੀਤੀਆਂ ‘ਤੇ ਭਰੋਸੇ ਦਾ ਪ੍ਰਤੀਕ ਹੈ। ਆਉਣ ਵਾਲੇ ਸਮੇਂ ਵਿੱਚ ਇਲਾਕੇ ਦੇ ਵਿਕਾਸ ਲਈ ਲੋਕਾਂ ਨਾਲ ਮਿਲ ਕੇ ਕੰਮ ਜਾਰੀ ਰੱਖਿਆ ਜਾਵੇਗਾ।

0 Comments