Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਦੇਵੀਗੜ੍ਹ ਨਗਰ ਪੰਚਾਇਤ ਨੂੰ ਭੰਗ ਕਰਨ ਲਈ ਸਰਕਾਰ ਤੁਰੰਤ ਫੈਸਲਾ ਕਰੇ - ਜਸਪਾਲ ਸਿੰਘ ਗੰਗਰੋਲੀ

ਸਨੌਰ, 11 ਅਪ੍ਰੈਲ (ਬਿੰਦਰ ਜਵਾਲੀਆ)
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਭੰਗੂ ਗਗਰੋਲੀ ਨੇ ਦੇਵੀਗੜ੍ਹ ਨਗਰ ਪੰਚਾਇਤ ਨੂੰ ਲੈ ਕੇ ਵੱਧ ਰਹੇ ਜਨ ਅਸੰਤੋਸ਼ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਲੋਕਾਂ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਇਸ ਮਾਮਲੇ ‘ਚ ਨਗਰ ਪੰਚਾਇਤ ਨੂੰ ਭੰਗ ਕਰਨ ਬਾਰੇ ਸਰਕਾਰ ਨੂੰ ਤੁਰੰਤ ਫੈਸਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਵੀਗੜ੍ਹ ਨੂੰ ਨਗਰ ਪੰਚਾਇਤ ਬਣਾਉਣ ਦਾ ਫੈਸਲਾ ਸ਼ੁਰੂ ਤੋਂ ਹੀ ਲੋਕਾਂ ਦੀ ਇੱਛਾ ਦੇ ਖ਼ਿਲਾਫ਼ ਸੀ, ਜਿਸਦੇ ਨਤੀਜੇ ਵੱਜੋਂ ਅੱਜ ਲੋਕ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਫੈਸਲੇ ਨਾਲ ਨਾ ਤਾਂ ਇਲਾਕੇ ਦਾ ਕੋਈ ਵੱਡਾ ਵਿਕਾਸ ਹੋਇਆ ਹੈ ਅਤੇ ਨਾ ਹੀ ਬੁਨਿਆਦੀ ਸਹੂਲਤਾਂ ਵਿੱਚ ਕੋਈ ਸੁਧਾਰ ਆਇਆ ਹੈ। ਭੰਗੂ ਨੇ ਦੋਸ਼ ਲਗਾਇਆ ਕਿ ਉਲਟ ਲੋਕਾਂ ‘ਤੇ ਵੱਖ-ਵੱਖ ਟੈਕਸ ਲਾਗੂ ਕਰ ਦਿੱਤੇ ਗਏ ਹਨ, ਜਿਸ ਨਾਲ ਆਮ ਪਰਿਵਾਰਾਂ ‘ਤੇ ਆਰਥਿਕ ਦਬਾਅ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਦੇ ਨਿਯਮਾਂ ਕਰਕੇ ਘਰੇਲੂ ਪੱਧਰ ਦੇ ਸਧਾਰਨ ਕੰਮ ਵੀ ਮੁਸ਼ਕਲ ਬਣ ਗਏ ਹਨ ਅਤੇ ਲੋਕ ਬੇਵਜ੍ਹਾ ਦਫ਼ਤਰੀ ਕਾਰਵਾਈਆਂ ‘ਚ ਫਸ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਵੱਡੇ-ਵੱਡੇ ਦਾਵਿਆਂ ਦੇ ਬਾਵਜੂਦ ਜਮੀਨੀ ਹਕੀਕਤ ਕੁਝ ਹੋਰ ਹੀ ਹੈ। ਦੇਵਿਗੜ੍ਹ ਦੀਆਂ ਸੜਕਾਂ ਦੀ ਹਾਲਤ ਖਰਾਬ ਹੈ ਅਤੇ ਹੋਰ ਮੁੱਢਲੀਆਂ ਸਮੱਸਿਆਵਾਂ ਹਾਲੇ ਵੀ ਜਿਉਂ ਦੀ ਤਿਉਂ ਹਨ। ਭੰਗੂ ਨੇ ਧਰਨੇ ਵਿੱਚ ਸ਼ਾਮਲ ਲੋਕਾਂ ਦੀ ਇਕਜੁੱਟਤਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸੰਘਰਸ਼ ਲੋਕਾਂ ਦੇ ਹੱਕਾਂ ਲਈ ਲੜੀ ਜਾ ਰਹੀ ਜਾਇਜ਼ ਲੜਾਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਲੋਕਾਂ ਦੀ ਇਸ ਲੜਾਈ ਵਿੱਚ ਹਰ ਮੰਚ ‘ਤੇ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ ਅਤੇ ਦੇਵੀਗੜ੍ਹ  ਨਗਰ ਪੰਚਾਇਤ ਨੂੰ ਭੰਗ ਕਰਵਾਉਣ ਲਈ ਪੂਰਾ ਜਤਨ ਕਰਨਗੇ।

Pehar TV ਪਹਿਰ ਟੀਵੀ 

© Pehar TV | All Rights Reserved

Post a Comment

0 Comments