ਪਟਿਆਲਾ 21 ਅਪ੍ਰੈਲ (ਬਿੰਦਰ ਜਵਾਲੀਆ)
ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸਨਗੜ ਨੇ ਲੋੜਵੰਦ ਮਰੀਜ਼ਾਂ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿੱਚ ਐਮਰਜੈਂਸੀ ਖੂਨਦਾਨ ਕੈਂਪ ਲਗਾਇਆ।ਖੂਨਦਾਨ ਕੈਂਪ ਵਿੱਚ ਰਵਿੰਦਰ ਸਿੰਘ ਤਰਖੇੜੀ,ਹੁਸਨਦੀਪ ਸਿੰਘ,ਰਣਦੀਪ ਸਿੰਘ,ਅਤੇ ਆਦੇਸ ਸ਼ਾਸਤਰੀ ਦੀਪ ਨਗਰ ਪਟਿਆਲਾ ਨੇ ਖੂਨਦਾਨ ਕੀਤਾ।ਇਸ ਮੌਕੇ ਰਵਿੰਦਰ ਸਿੰਘ ਤਰਖੇੜੀ ਨੇ ਕਿਹਾ ਕਿ ਜਾਗਦੇ ਰਹੋ ਕਲੱਬ ਦੇ ਕਾਰਜ ਸਲਾਘਾਯੋਗ ਹਨ।ਖੂਨਦਾਨ ਸਭ ਤੋਂ ਵੱਡਾ ਦਾਨ ਹੈ।ਜੋ ਕਿ ਹਰ ਇੱਕ ਇਨਸਾਨ ਨੂੰ ਦਾਨ ਕਰਨਾ ਚਾਹੀਦਾ ਹੈ।ਖੂਨਦਾਨ ਕਰਨ ਨਾਲ ਸਾਡੇ ਸਰੀਰ ਵਿੱਚ ਕੋਈ ਕਮਜ਼ੋਰੀ ਨਹੀਂ ਆਉਂਦੀ ਹੈ। ਸਾਨੂੰ ਸਾਲ ਵਿੱਚ ਘੱਟੋ-ਘੱਟ ਚਾਰ ਵਾਰੀ ਖੂਨਦਾਨ ਕਰਨਾ ਚਾਹੀਦਾ ਹੈ।ਤੁਹਾਡਾ ਦਿੱਤਾ ਹੋਇਆ,ਖੂਨ ਅਨਮੋਲ ਜ਼ਿੰਦਗੀਆਂ ਬਚਾਉਣ ਵਿੱਚ ਸਹਾਈ ਹੁੰਦਾ ਹੈ।ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਵੱਲੋਂ ਸਮੂਹ ਖੂਨਦਾਨੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਦੀਦਾਰ ਸਿੰਘ ਬੋਸਰ,ਰਣਜੀਤ ਸਿੰਘ ਬੋਸਰ,ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਮੰਡੌਰ,ਕਰਮਵੀਰ ਸਿੰਘ ਰਾਣਾ,ਅਤੇ ਹਰਕ੍ਰਿਸ਼ਨ ਸਿੰਘ ਸੁਰਜੀਤ ਆਦਿ ਹਾਜ਼ਰ ਸੀ।
Pehar TV ਪਹਿਰ ਟੀਵੀ
© Pehar TV | All Rights Reserved
0 Comments