Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਸਨੌਰ ਅੰਦਰ ਵੋਟਾਂ ਨੇੜੇ ਆਉਣ ਤੇ ਸ਼ੁਰੂ ਕੀਤੇ ਵਿਕਾਸ ਕਾਰਜ ਕਣਕ ਦੇ ਸੀਜ਼ਨ ਤੇ ਬਾਰਿਸ਼ ਕਰਕੇ ਲੋਕਾਂ ਲਈ ਮੁਸੀਬਤ ਬਣੇ - ਹਰਿੰਦਰਪਾਲ ਸਿੰਘ ਚੰਦੂਮਾਜਰਾ


ਸਨੌਰ, 11 ਮਾਰਚ (ਬਿੰਦਰ ਜਵਾਲੀਆ) 
ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੱਲੋਂ ਅੱਜ ਅਨਾਜ਼ ਮੰਡੀ ਸਨੌਰ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਨੇ ਮੰਡੀ ਵਿੱਚ ਮੌਜੂਦ ਆੜਤੀਆਂ ਅਤੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਕਿਸਾਨਾਂ ਨੇ ਆਪਣੇ ਦੁੱਖ ਦਰਦ ਸਾਂਝੇ ਕਰਦਿਆਂ ਦੱਸਿਆ ਕਿ ਮੰਡੀ ਵੱਲ ਆਉਣ ਵਾਲੇ ਰਸਤੇ ਬਹੁਤ ਹੀ ਖ਼ਰਾਬ ਹਾਲਤ ਵਿੱਚ ਹਨ, ਜਿਸ ਕਾਰਨ ਫਸਲ ਲਿਜਾਣ ਅਤੇ ਲਿਆਉਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਦੂਮਾਜਰਾ ਨੇ ਕਿਹਾ ਕਿ ਅਨਾਜ਼ ਮੰਡੀ ਸਨੌਰ ਚ ਮਾਨ ਸਰਕਾਰ ਵਲੋਂ ਕੋਈ ਪੁੱਖਤਾ ਪ੍ਰਬੰਧ ਨਹੀਂ ਮਿਲ ਰਹੇ ਹਨ ਅਤੇ ਨਾਲ ਜੁੜੇ ਸਾਰੇ ਰਾਹ ਬਦਹਾਲ ਹਨ ਅਤੇ ਸਰਕਾਰ ਵੱਲੋਂ ਇਨ੍ਹਾਂ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਸੱਤਾਧਾਰੀ ਪਾਰਟੀ ਨੂੰ ਘੇਰਦਿਆਂ ਕਿਹਾ ਕਿ ਪੂਰੇ ਕਾਰਜਕਾਲ ਦੌਰਾਨ ਫਿਰਨੀ (ਲਿੰਕ ਰੋਡ) ਦੇ ਕੰਮ ਦੀ ਸ਼ੁਰੂਆਤ ਨਹੀਂ ਕੀਤੀ ਗਈ ਅਤੇ ਹੁਣ ਜਦੋਂ ਕਾਰਜਕਾਲ ਖਤਮ ਹੋਣ ਕੋਲ ਹੈ ਤਾਂ ਜਲਦਬਾਜੀ ਵਿੱਚ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਤਰ੍ਹਾਂ ਦੇ ਦੇਰੀ ਨਾਲ ਸ਼ੁਰੂ ਕੀਤੇ ਗਏ ਵਿਕਾਸ ਕੰਮ ਲੋਕਾਂ ਲਈ ਸਹੂਲਤ ਦੀ ਬਜਾਏ ਪਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਵੱਖ-ਵੱਖ ਪਿੰਡਾਂ ਤੋਂ ਆਉਣ ਵਾਲੇ ਕਿਸਾਨਾਂ ਨੂੰ ਮੰਡੀ ਤੱਕ ਪਹੁੰਚਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵਾਂ ਖ਼ਰਚ ਹੋ ਰਹੇ ਹਨ ਚੰਦੂਮਾਜਰਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੰਡੀ ਦੇ ਸਾਰੇ ਰਾਹ ਤੁਰੰਤ ਠੀਕ ਕਰਵਾਏ ਜਾਣ ਤਾਂ ਜੋ ਕਿਸਾਨਾਂ ਅਤੇ ਆੜਤੀਆਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹੱਲ ਨਾ ਕੀਤਾ ਗਿਆ ਤਾਂ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਆੜਤੀ ਭਾਰਤ ਗੋਇਲ ਸਾਬਕਾ  ਕੌਂਸਲਰ , ਵਿਜੇ ਗੋਇਲ, ਓਮ ਪ੍ਰਕਾਸ ਮਹਿਤਾ, ਸੁਭਾਸ਼ ਗੋਇਲ, ਸਾਬਕਾ ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਕੌਂਸਲਰ ,ਹਾਰਦਿਕ ਗੋਇਲ, ਹਰਦੀਪ ਰਨਵਾਂ, ਨਰੰਜਣ ਸਿੰਘ ਆੜਤੀ, ਅਨੀਲ ਬਾਂਸਲ, ਜਤਿਨ ਗੋਇਲ, ਨਰੇਸ਼ ਗੋਇਲ, ਰੰਜੀਵ ਕੁਮਾਰ, ਪਾਰਸ ਕੁਮਾਰ, ਐਡਵੋਕੇਟ ਮੂਸਾ ਖਾਨ, ਭੁਪਿੰਦਰ ਸਿੰਘ ਗਿੱਲ,ਹਰੀਸ਼ ਕੁਮਾਰ ਗਰਗ , ਰਮੇਸ਼ ਕੁਮਾਰ ਮਹਿਤਾ,ਅਜੇ ਗੁਪਤਾ, ਕੰਨਵ ਗੋਇਲ, ਅੰਕੁਰ ਸਿੰਗਲਾ, ਰਘਵੀਰ ਚੰਦ ਵਾਲੀਆ,ਅਜੀਤ ਸਿੰਘ ਮਹਿੰਦਰ ਕੁਮਾਰ ਮਹਿਤਾ, ਕ੍ਰਿਪਾਲ ਸਿੰਘ, ਹੇਮੰਤ ਗੋਇਲ, ਰੋਹਿਤ ਗੋਇਲ, ਖੁਸ਼ਵੰਤ ਸਿੰਘ ਢਿੱਲੋਂ, ਜਸਵਿੰਦਰਪਾਲ ਸਿੰਘ ਚੱਢਾ, ਪਲਵਿੰਦਰ ਸਿੰਘ ਰਿੰਕੂ, ਗੁਰਚਰਨ ਸਿੰਘ ਕੌਲੀ, ਬਲਵਿੰਦਰ ਸਿੰਘ ਕਰਹੇੜੀ,ਸਰਦਾਰਾ ਸਿੰਘ ਲੱਖੀ ਅਸਰਪੁਰ ਤੇ ਹੋਰ ਮੌਜੂਦ ਸਨ

Pehar TV ਪਹਿਰ ਟੀਵੀ © Pehar TV | All Rights Reserved

Post a Comment

0 Comments