Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਕੌਣ ਹੋਵੇਗਾ 2027 ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ


8 ਅਪ੍ਰੈਲ ਸਿਆਸੀ ਡੈਸਕ (ਪਹਿਰ ਟੀਵੀ ਬਿਊਰੋ)

ਜਿਵੇਂ ਜਿਵੇਂ ਵੋਟਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਸਿਆਸੀ ਪਾਰਟੀਆਂ ਵਿੱਚ ਹਲਚਲ ਤੇਜ ਹੋ ਗਈ ਹੈ ਹਰ ਛੋਟਾ ਵੱਡਾ ਲੀਡਰ ਟਿਕਟ ਲੈਣ ਦੀ ਦੌੜ ਵਿੱਚ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ ਹਲਕਾ ਸਨੌਰ ਤੋਂ ਕਾਂਗਰਸ ਪਾਰਟੀ ਵੱਲੋਂ 8 ਦੇ ਕਰੀਬ ਉਮੀਦਵਾਰ ਟਿਕਟ ਲਈ ਆਪਣਾ ਦਾਅਵਾ ਕਰ ਚੁੱਕੇ ਹਨ ਅਕਾਲੀ ਦਲ ਵੱਲੋਂ ਵੀ ਕਤਾਰ ਲੰਬੀ ਨਜਰ ਆ ਰਹੀ ਹੈ ਤੇ ਇਸ ਦੌੜ ਵਿਚ ਭਾਜਪਾ ਵੀ ਪਿੱਛੇ ਨਹੀਂ ਅੱਧੀ ਦਰਜਨ ਦੇ ਕਰੀਬ ਲੀਡਰ ਟਿਕਟ ਦੀ ਦੌੜ ਵਿੱਚ ਸ਼ਾਮਿਲ ਹਨ ਪੰਜਾਬ ਦੀ ਸੱਤਾ ਧਿਰ ਪਾਰਟੀ ਵੀ ਇਸ ਦੌੜ ਵਿੱਚ ਸ਼ਾਮਿਲ ਆ ਆਮ ਆਦਮੀ ਪਾਰਟੀ ਵੱਲੋ ਵੀ ਟਿਕਟ ਦੇ ਚਾਹਵਾਨਾਂ ਦੀ ਕਤਾਰ ਲੰਬੀ ਆ ਪਰ ਹਜੇ ਕੋਈ ਖੁੱਲ੍ਹ ਕੇ ਸਾਹਮਣੇ ਆਉਣ ਨੂੰ ਤਿਆਰ ਨਹੀਂ ਭਰੋਸੇਯੋਗ ਸੂਤਰਾਂ ਅਨੁਸਾਰ ਹਲਕਾ ਸਨੌਰ ਤੋਂ ਵੀ ਅੱਧੀ ਦਰਜਨ ਦਰਜਨ ਦੇ ਕਰੀਬ ਛੋਟੇ ਵੱਡੇ ਲੀਡਰ ਇਸ ਦੌੜ ਵਿੱਚ ਸ਼ਾਮਿਲ ਹਨ ਜਿਹਨਾਂ ਵਿੱਚ ਇੱਕ ਕੌਂਸਲਰ ਦਾ ਨਾਮ ਵੀ ਸ਼ਾਮਿਲ ਹੈ ਜੌ ਇਸ ਸਮੇਂ ਵੱਡੀ ਪੋਸਟ ਤੇ ਬਿਰਾਜਮਾਨ ਹੈ ਪਰ ਮੂਹਰਲੀ ਕਤਾਰ ਵਿੱਚ 3 ਵੱਡੇ ਚੇਹਰੇ ਹਨ ਜਿਹਨਾਂ ਵਿੱਚ ਮਜ਼ਬੂਤ ਦਾਅਵੇਦਾਰ ਇੰਦਰਜੀਤ ਸਿੰਘ ਸੰਧੂ ਨਜਰ ਆਉਂਦੇ ਹਨ ਇੰਦਰਜੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਸਭਤੋਂ ਪੁਰਾਣੇ ਤੇ ਭਰੋਸੇਯੋਗ ਟਕਸਾਲੀ ਲੀਡਰ ਹਨ ਜੌ ਹਲਕਾ ਸਨੌਰ ਦੇ ਇੰਚਾਰਜ ਵੀ ਰਹੇ ਫੇਰ ਪਟਿਆਲਾ ਤੋਂ ਲੋਕ ਸਭਾ ਇੰਚਾਰਜ ਵੀ ਰਹੇ 2 ਵਿਧਾਨ ਸਭਾ ਅਤੇ 2 ਲੋਕ ਸਭਾ ਚੋਣਾਂ ਵਿੱਚ ਅੱਖੋ ਪਰੋਖੇ ਕਰਨ ਦੇ ਬਾਵਜੂਦ ਵੀ ਉਹ ਪਾਰਟੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਇਸ ਵਾਰ ਓਹਨਾ ਦੇ ਸਮਰਥਕਾਂ ਨੂੰ ਪਾਰਟੀ ਤੇ ਪੂਰੀ ਆਸ ਹੈ ਕਿ ਟਿਕਟ ਸੰਧੂ ਦੀ ਝੋਲੀ ਵਿੱਚ ਜਾਵੇਗੀ ਦੂਸਰਾ ਪਰਮੁੱਖ ਦਾਅਵੇਦਾਰ ਹਲਕਾ ਇੰਚਾਰਜ ਰਣਜੋਧ ਸਿੰਘ ਹੜ੍ਹਾਂਨਾ ਨੇ ਜੌ 2022 ਦੀਆਂ ਵੋਟਾਂ ਤੋਂ ਕੁਝ ਸਮਾਂ ਪਹਿਲਾਂ ਪਾਰਟੀ ਚ ਆਏ ਤੇ PRTC ਦੇ ਚੇਅਰਮੈਨ ਵੀ ਰਹੇ ਪਰ ਦੇਵੀਗੜ੍ਹ ਵਿਚ ਹੋਈ ਮੁੱਖਮੰਤਰੀ ਭਗਵੰਤ ਮਾਨ ਦੀ ਰੈਲੀ ਵਿੱਚ ਇੱਕ ਵੱਡਾ ਇਕੱਠ ਨਾ ਕਰ ਸਕੇ ਹੋ ਸਕਦਾ ਟਿਕਟ ਵੰਡਣ ਵੇਲੇ ਇਸ ਚੀਜ ਦਾ ਓਹਨਾ ਉਪਰ ਅਸਰ ਪੈ ਸਕਦਾ ਹੈ ਤੀਸਰੇ ਪਰਮੁੱਖ ਦਾਅਵੇਦਾਰ ਲੋਕ ਸਭਾ ਪਟਿਆਲਾ ਤੋਂ ਇੰਚਾਰਜ ਚੇਅਰਮੈਨ ਬਲਜਿੰਦਰ ਸਿੰਘ ਢਿੱਲੋ ਹਨ ਜਿਹਨਾਂ ਕੁਝ ਸਮਾ ਪਹਿਲਾ ਇਕ ਪ੍ਰੈਸ ਵਾਰਤਾ ਰਾਹੀਂ ਹਾਈਕਮਾਨ ਅੱਗੇ ਟਿਕਟ ਦੀ ਅਵਾਜ ਪੁਹੰਚਦੀ ਕਰ ਦਿੱਤੀ ਹੈ ਹੁਣ ਇਹਨਾ ਲੀਡਰਾਂ ਦੀ ਕਿਸਮਤ ਤੈਅ ਕਰੇਗੀ ਕੇ 2027 ਵਿੱਚ ਪਾਰਟੀ ਕਿਸਨੂੰ ਟਿਕਟ ਦਿੰਦੀ ਹੈ 

Pehar TV ਪਹਿਰ ਟੀਵੀ 

© Pehar TV | All Rights Reserved

Post a Comment

1 Comments

  1. Inderjeet singh sandhu deserves this ticket because of he has already working experience as hlka incharge of snaur and incharge as lok sbha hlka patiala and he has more potential of politics, he is an old worker of Aam admi party he has young blood and he can do more efforts for improvement of vidhan sbha hlka snaur

    ReplyDelete