Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਡ੍ਰੀਮ ਵੈਲਫੇਅਰ ਸੁਸਾਇਟੀ ਡਕਾਲਾ ਵੱਲੋਂ ਸ਼ਰਧਾ ਨਾਲ ਮਨਾਇਆ ਗਿਆ : ਡਾਕਟਰ ਰਣਜੀਤ ਬੱਬੀ


 
ਡਕਾਲਾ 16 ਅਪ੍ਰੈਲ (ਬਿੰਦਰ ਜਵਾਲੀਆ)
ਡ੍ਰੀਮ ਵੈਲਫੇਅਰ ਸੁਸਾਇਟੀ ਡਕਾਲਾ ਵਲੋਂ.ਭਾਰਤ ਰਤਨ ਬਾਬਾ ਸਾਹਿਬ ਭੀਮ ਰਾਮਾਂ ਜੀ ਰਾਓ ਅੰਬੇਦਕਰ ਜੀ ਦਾ 136 ਜਨਮ ਦਿਹਾੜਾ ਬੜੀ ਸ਼ਰਧਾ ਨਾਲ ਪਿੰਡ ਮੱਦੋ ਮਾਜਰਾ ਵਿਖੇ ਮਨਾਇਆ ਗਿਆ..ਏਸ ਮੌਕੇ ਪ੍ਰਸਿੱਧ ਸੂਫੀ ਗਾਇਕ ਮਾਣਕ ਅਲੀ ਅਤੇ ਜਗਤਾਰ ਰਾਜਲਾ ਨੇ ਅਪਣੇ ਗੀਤਾ ਨਾਲ ਅਤੇ ਇਤਿਹਾਸਕ ਗੀਤ ਗਾ ਕੇ ਸਰੋਤਿਆਂ ਦਾ ਮਨਮੋਹ ਲਿਆ. ਜੋ ਪ੍ਰਮੁੱਖ ਸ਼ਖਸੀਅਤਾਂ ਨੇ ਸਿਰਫ 10 ਮਿੰਟ ਦਾ ਸਮਾਂ ਦਿੱਤਾ ਸੀ. ਓਨਾ ਪੂਰਾ ਸਮਾਂ ਹਾਜਰੀ ਭਰੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਪੂਰਾ ਪੰਡਾਲ ਹੀ ਅੰਬੇਡਕਰ ਰੰਗ ਵਿਚ ਰੰਗ ਗਿਆ ਹੋਵੇ. ਏਸ ਮੌਕੇ ਵਿਸੇਸ਼ ਤੌਰ ਤੇ ਸੰਤ ਸਮਾਜ ਦੇ ਸ੍ਰੀ ਬਹਾਦੁਰ ਦਾਸ ਘਮੇੜੀ ਵਾਲੇ. ਅਤੇ ਵਿਸੇਸ਼ ਤੌਰ ਤੇ ਮਹਾਪੁਰਸ਼ ਸੰਤ ਬਾਬਾ ਵਾਹਿਗੁਰੂ ਸਿੰਘ ਜੀ (ਪ੍ਰਧਾਨ ਸੰਤ ਸਮਾਜ) ਮਸਾਣੀ ਵਾਲੇ ਪਧਾਰੇ. ਏਸ ਮੌਕੇ  ਅਵਤਾਰ ਸਿੰਘ ਕਾਕਾ ਬਠੋਈ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਅਤੇ ਡਾ.ਰਣਜੀਤ ਬੱਬੀ ਡਕਾਲਾ ਨੇ ਬਾਬਾ ਸਾਹਿਬ ਦੇ ਜੀਵਨ ਅਤੇ ਇਤਿਹਾਸ ਵਾਰੇ ਸੰਗਤਾਂ ਨੂੰ ਜਾਗਰੂਕ ਕੀਤਾ. ਏਥੇ ਏਹ ਯਾਦ ਰਹੇ ਕਿ ਡ੍ਰੀਮ ਵੈਲਫੇਅਰ ਸੁਸਾਇਟੀ ਡਕਾਲਾ ਵਲੋਂ ਪਹਿਲਾਂ ਵੀ ਸਮਾਜ ਸੇਵੀ ਕਾਰਜ ਕੀਤੇ ਜਾਂਦੇ ਹਨ. ਸੋਸਾਇਟੀ ਨੇ ਹੁਣ ਤੱਕ ਵੱਖ ਵੱਖ 8 ਜਰੂਰਤ ਮੰਦ ਕੁੜੀਆਂ ਦੇ ਵਿਆਹ ਕੀਤੇ ਗਏ ਹਨ..ਸੋਸਾਇਟੀ ਦੇ ਪ੍ਰਧਾਨ ਗੁਰਤੇਜ ਤੇਜੀ ਨੇ ਕਿਹਾ ਕਿ ਆਉਣ ਵਾਲੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਵੇਂ ਪ੍ਰਕਾਸ਼ ਉਤਸਵ ਮੌਕੇ 11 ਤੋਂ 21 ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕੀਤੇ ਜਾਣਗੇ. ਲੋੜਵੰਦ ਪਰਿਵਾਰਾਂ ਨੂੰ ਅਪੀਲ ਹੈ ਕਿ ਸਾਡੇ ਕੋਲ ਨਾਮ ਲਿਖਵਾ ਸਕਦੇ ਹਨ..ਏਸ ਮੌਕੇ ਡਾ.ਬੱਬੀ ਨੇ ਵਿਸ਼ੇਸ਼ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਬਾਬਾ ਸਾਹਿਬ ਦੇ ਵਿਚਾਰ  ਨੋਜਵਾਨ ਪੀੜੀ ਨੂੰ ਪੜ੍ਹਨ ਅਤੇ ਸੁਣਨ ਦੀ ਲੋੜ ਹੈ ਤਾਂ ਕਿ ਨਸ਼ੇ ਅਤੇ ਬੇਰੁਜ਼ਗਾਰੀ ਨੂੰ ਸੋਹਣੇ ਪੰਜਾਬ ਚੋਂ ਬਾਹਰ ਕੱਢਣ ਚ ਅੱਗੇ ਆਉਣ. ਓਨਾ ਕਿਹਾ ਕਿ ਸਰਕਾਰਾਂ ਮੁਫਤ ਦੇ ਕੇ ਗਰੀਬ ਲੋਕਾਂ ਨੂੰ ਭਿਖਾਰੀ ਬਣਾ ਰਹੀ ਹੈ. ਏਸ ਮੌਕੇ ਸੋਸਾਇਟੀ ਦੇ ਮੈਂਬਰ ਮੇਵਾ ਸਿੰਘ ਪੰਚ. ਅਵਤਾਰ ਸਿੰਘ ਪੰਚ. ਗੁਰੀ. ਕੇਵਲ ਸਿੰਘ. ਨੈਬ ਸਿੰਘ. ਬੇਅੰਤ ਲੰਬਰਦਾਰ. ਹਾਕਮ ਬਠੋਈ. ਸੇਵਾ ਸਿੰਘ. ਸਤਿਨਾਮ ਸੱਤਾ. ਬੰਟੀ .ਪ੍ਰਿੰਸ. ਆਸ਼ੂ. ਸਤਿਨਾਮ ਗਿਆਨੀ. ਘੱਲੂ ਡਕਾਲਾ. ਦਰਬਾਰਾ ਆਟੋ. ਛਿੰਦਾ. ਗੱਗੀ ਟੈਂਟ. ਕਾਲਾ ਫੋਟੋ. ਆਦਿ ਸਾਮਿਲ ਹੋਏ.

Pehar TV ਪਹਿਰ ਟੀਵੀ 

© Pehar TV | All Rights Reserved

Post a Comment

0 Comments