Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਪੰਜਾਬ ਸਰਕਾਰ 'ਤੇ ਗੁੰਡਾਗਰਦੀ’ ਦਾ ਦੋਸ਼ ਲਗਾਉਂਦਿਆਂ ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਪੁਲਿਸ ਹਿਰਾਸਤ ਵਿੱਚ ਤਸ਼ੱਦਦ ਦੇ ਮਾਮਲੇ ‘ਚ 48 ਘੰਟਿਆਂ ਦਾ ਅਲਟੀਮੇਟਮ


ਲੁਧਿਆਣਾ, 12 ਅਪ੍ਰੈਲ:(ਪਹਿਰ ਟੀਵੀ ਬਿਊਰੋ)
ਯੂਥ ਅਕਾਲੀ ਦਲ ਨੇ ਸ਼ਨੀਵਾਰ ਨੂੰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ 48 ਘੰਟਿਆਂ ਦਾ ਅਲਟੀਮੇਟਮ ਜਾਰੀ ਕਰਦਿਆਂ SHO ਵਿਜੈ ਕੁਮਾਰ ਖ਼ਿਲਾਫ਼ FIR ਦਰਜ ਕਰਨ ਦੀ ਮੰਗ ਕੀਤੀ ਹੈ। ਇਹ ਮੰਗ ਗੁਰਸਿੱਖ ਨੌਜਵਾਨ ਸਰਬਜੀਤ ਸਿੰਘ ਨਾਲ ਕਥਿਤ ਹਿਰਾਸਤ ਵਿੱਚ ਹੋਈ ਧੱਕੇਸ਼ਾਹੀ ਦੇ ਮਾਮਲੇ ਨੂੰ ਲੈ ਕੇ ਕੀਤੀ ਗਈ ਹੈ।ਪੀੜਤ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ YAD ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਝਰ ਨੇ ਇਸ ਘਟਨਾ ਨੂੰ “ਬੇਅੰਤ ਸਿੰਘ ਦੇ ਦੌਰ ਦੇ ਕਾਲੇ ਦੌਰ ਦੀ ਯਾਦ ਦਵਾਉਣ” ਵਰਗੀ ਦੱਸਦੇ ਹੋਏ ਚੇਤਾਵਨੀ ਦਿੱਤੀ ਕਿ ਜੇ ਤੁਰੰਤ ਕਾਰਵਾਈ ਨਾ ਹੋਈ ਤਾਂ ਅੰਦੋਲਨ ਸ਼ੁਰੂ ਕੀਤਾ ਜਾਵੇਗਾ।ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸਰਬਜੀਤ ਸਿੰਘ, ਜੋ ਕਿ ਇੱਕ ਸਥਾਨਕ ਢਾਬਾ ਮਾਲਕ ਹੈ, ਦੀ ਵੀਡੀਓ ਵਾਇਰਲ ਹੋਈ। ਉਸ ਨੇ ਗੈਰ-ਕਾਨੂੰਨੀ ਹਿਰਾਸਤ, ਬਿਜਲੀ ਦੇ ਝਟਕੇ ਦੇਣ ਅਤੇ ਅਣਮਨੁੱਖੀ ਤਸ਼ੱਦਦ  ਦੇ ਦੋਸ਼ ਲਗਾਏ। ਸਭ ਤੋਂ ਸੰਵੇਦਨਸ਼ੀਲ ਦੋਸ਼—ਉਸਦੇ ਕੇਸਾਂ ਦੀ ਬੇਅਦਬੀ—ਨੇ ਪੰਜਾਬ ਭਰ ‘ਚ ਰੋਸ ਪੈਦਾ ਕਰ ਦਿੱਤਾ ਹੈ। ਪ੍ਰਦਰਸ਼ਨ ਵਜੋਂ ਸਰਬਜੀਤ ਸਿੰਘ ਨੇ ਵਾਅਦਾ ਕੀਤਾ ਹੈ ਕਿ ਜਦ ਤੱਕ ਇਨਸਾਫ਼ ਨਹੀਂ ਮਿਲਦਾ, ਉਹ ਆਪਣਾ ਜੂੜਾ ਨਹੀਂ ਬੰਨੇਗਾ ਅਤੇ ਨਾ ਹੀ ਦਸਤਾਰ ਸਜੇਗਾ।ਯੂਥ ਅਕਾਲੀ ਦਲ ਦੇ ਪ੍ਰਧਾਨ ਝਿੰਝਰ ਨੇ ਦਾਅਵਾ ਕੀਤਾ ਕਿ ਪੀੜਤ ਦਾ ਪਰਿਵਾਰ ਗਹਿਰੇ ਸਦਮੇ ਵਿੱਚ ਹੈ ਅਤੇ ਦੋਸ਼ ਲਗਾਇਆ ਕਿ ਉਸਦੀ ਯੂਥ ਅਕਾਲੀ ਦਲ ਆਗੂਆਂ ਦੇ ਪਰਿਵਾਰ ਕੋਲ ਜਾਣ ਤੋਂ ਪਹਿਲਾਂ ਹੀ ਪੁਲਿਸ ਅਧਿਕਾਰੀ ਪਰਿਵਾਰ ਕੋਲ ਗਏ ਅਤੇ SHO ਦੇ ਤਬਾਦਲੇ ਦਾ ਹਵਾਲਾ ਦੇ ਕੇ ਉਨ੍ਹਾਂ ‘ਤੇ ਚੁੱਪ ਰਹਿਣ ਲਈ ਦਬਾਅ ਬਣਾਇਆ।“ਇਹ ਸਿਰਫ਼ ਹਮਲਾ ਨਹੀਂ, ਸਗੋਂ ਭਗਵੰਤ ਮਾਨ ਦੀ ਸਰਕਾਰ ਦ ਪੰਜਾਬ 'ਚ ਚੱਲ ਰਿਹਾ ਗੁੰਡਾਤੰਤਰ ਹੈ,” ਉਨ੍ਹਾਂ ਕਿਹਾ, ਅਤੇ ਸਰਕਾਰ ‘ਤੇ “ਗੁੰਡਾਰਾਜ” ਨੂੰ ਸ਼ਹਿ ਦੇਣ ਅਤੇ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ ਲਗਾਏ।ਉਨ੍ਹਾਂ ਹੋਰ ਦਾਅਵਾ ਕੀਤਾ ਕਿ ਸਰਬਜੀਤ ਸਿੰਘ ਨੂੰ ਬੇਰਹਿਮੀ ਨਾਲ ਮਾਰਿਆ-ਕੁੱਟਿਆ ਗਿਆ, ਬਿਜਲੀ ਦੇ ਝਟਕੇ ਦਿੱਤੇ ਗਏ ਅਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ, ਜਿਸ ਵਿੱਚ ਉਸਦੇ ਅੰਦਰੂਨੀ ਅੰਗਾਂ ਨਾਲ ਦੁਰਵਿਵਹਾਰ ਅਤੇ ਨੱਸਾਂ ‘ਤੇ ਗੰਭੀਰ ਸੱਟਾਂ ਵੀ ਸ਼ਾਮਿਲ ਹਨ। ਝਿੰਝਰ ਨੇ ਕਿਹਾ ਕਿ ਉਹ ਪੀੜਤ ਲਈ ਦਸਤਾਰ ਲੈ ਕੇ ਗਏ ਸਨ, ਪਰ ਸਰਬਜੀਤ ਸਿੰਘ ਨੇ ਦੋਸ਼ੀ ਅਧਿਕਾਰੀ ਖ਼ਿਲਾਫ਼ ਕਾਰਵਾਈ ਤੋਂ ਪਹਿਲਾਂ ਦਸਤਾਰ ਪਹਿਨਣ ਤੋਂ ਇਨਕਾਰ ਕਰ ਦਿੱਤਾ।ਸਖ਼ਤ ਚੇਤਾਵਨੀ ਦਿੰਦਿਆਂ ਝਿੰਝਰ ਨੇ ਕਿਹਾ ਕਿ ਜੇ 48 ਘੰਟਿਆਂ ਵਿੱਚ FIR ਦਰਜ ਨਾ ਹੋਈ ਤਾਂ YAD ਡਿਪਟੀ ਕਮਿਸ਼ਨਰ ਦਫ਼ਤਰ ਦਾ ਘੇਰਾਓ ਕਰੇਗੀ ਅਤੇ ਵੱਡਾ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਪੁਲਿਸ ‘ਤੇ ਵੀ ਦੋਸ਼ ਲਗਾਇਆ ਕਿ ਉਹ ਬੇਅੰਤ ਸਿੰਘ ਦੀ ਸਰਕਾਰ ਦੌਰਾਨ ਵਰਤੀ ਗਈ ਦਮਨਕਾਰੀ ਨੀਤੀਆਂ ਦੀ ਪਾਲਣਾ ਕਰ ਰਹੀ ਹੈ।ਅੰਤ ਵਿੱਚ ਉਨ੍ਹਾਂ ਦੁਹਰਾਇਆ ਕਿ ਸ਼੍ਰੋਮਣੀ ਅਕਾਲੀ ਦਲ ਸਰਬਜੀਤ ਸਿੰਘ ਦੇ ਨਾਲ ਡਟ ਕੇ ਖੜ੍ਹਾ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਲਗਾਤਾਰ ਦਬਾਅ ਬਣਾਉਂਦਾ ਰਹੇਗਾ।

Pehar TV ਪਹਿਰ ਟੀਵੀ 

© Pehar TV | All Rights Reserved

Post a Comment

0 Comments