ਘਨੌਰ 8 ਅਪ੍ਰੈਲ 2026 (ਬਿੰਦਰ ਜਵਾਲੀਆ)
ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਹਲਕਾ ਇੰਚਾਰਜ ਘਨੌਰ, ਸਰਬਜੀਤ ਸਿੰਘ ਝਿੰਜਰ ਨੇ ਅੱਜ ਸੁਲਤਾਨਪੁਰ ਲੋਧੀ ਦੀ ਇੱਕ ਮਾਂ ਦੇ ਪੰਜਵੇਂ ਪੁੱਤਰ ਦੀ ਦਰਦਨਾਕ ਮੌਤ 'ਤੇ ਡੂੰਘਾ ਦੁੱਖ ਅਤੇ ਰੋਹ ਪ੍ਰਗਟ ਕੀਤਾ, ਉਸ ਦੇ ਸਾਰੇ ਪੰਜੇ ਪੁੱਤਰ ਨਸ਼ੇ ਕਾਰਨ ਮੌਤ ਦਾ ਸ਼ਿਕਾਰ ਹੋਏ। ਝਿੰਜਰ ਨੇ ਇਸ ਦਿਲ ਕੰਬਾਊ ਦੁਖਾਂਤ ਲਈ 'ਆਪ' ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਜ਼ਿੰਮੇਵਾਰ ਠਹਿਰਾਇਆ ਅਤੇ ਇਸ ਨੂੰ ਉਨ੍ਹਾਂ ਦੀ ਅਪਰਾਧਕ ਲਾਪਰਵਾਹੀ ਅਤੇ ਖੋਖਲੇ ਨਸ਼ਾ-ਵਿਰੋਧੀ ਨਾਟਕ ਦਾ ਸਿੱਧਾ ਨਤੀਜਾ ਦੱਸਿਆ।"ਇਸ ਮਾਂ ਦੀ ਕਹਾਣੀ ਪੰਜਾਬ ਦੀ ਕਹਾਣੀ ਹੈ। ਉਸ ਨੇ ਪੰਜ ਪੁੱਤਰਾਂ ਨੂੰ ਦਫਨਾਇਆ ਹੈ ਅਤੇ ਭਗਵੰਤ ਮਾਨ ਅਜੇ ਵੀ ਕਾਗਜ਼ਾਂ 'ਤੇ ਮੌਜੂਦ 'ਯੁੱਧ ਨਸ਼ਾ ਵਿਰੁੱਧ' ਦੇ ਰੀਲਾਂ ਅਤੇ ਪ੍ਰੈੱਸ ਨੋਟ ਬਣਾਉਣ ਵਿੱਚ ਰੁੱਝੇ ਹੋਏ ਹਨ," ਝਿੰਜਰ ਨੇ ਕਿਹਾ, ਇਸ ਔਰਤ ਦਾ ਦਰਦ ਆਪ ਸਰਕਾਰ ਦੀ ਨਾਕਾਮੀ ਦਾ ਸਬੂਤ ਹੈ, ਕਿਸੇ ਸਰਕਾਰ ਨੇ ਇੰਨੀ ਤਬਾਹੀ ਮਚਾਈ ਹੋਵੇ ਅਤੇ ਫਿਰ ਵੀ ਇਸ ਨੂੰ ਸਫਲਤਾ ਕਹਿਣ ਦੀ ਹਿੰਮਤ ਕੀਤੀ ਹੋਵੇ, ਇਹ ਪਹਿਲਾਂ ਕਦੇ ਨਹੀਂ ਦੇਖਿਆ।"
ਝਿੰਜਰ ਨੇ ਯਾਦ ਕਰਵਾਇਆ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਪੰਜਾਬ ਦੀ ਜਨਤਾ ਨਾਲ ਗੰਭੀਰ ਵਾਅਦਾ ਕੀਤਾ ਸੀ ਕਿ ਉਹ ਸੱਤਾ ਵਿੱਚ ਆਉਣ ਦੇ ਚਾਰ ਹਫਤਿਆਂ ਦੇ ਅੰਦਰ ਨਸ਼ੇ ਦਾ ਸਫਾਇਆ ਕਰ ਦੇਣਗੇ। ਚਾਰ ਸਾਲ ਬਾਅਦ ਜ਼ਮੀਨੀ ਹਕੀਕਤ ਇੱਕ ਕੌੜੀ ਦਾਸਤਾਂ ਸੁਣਾਉਂਦੀ ਹੈ । ਚਿੱਟਾ ਚਾਰ ਗੁਣਾ ਵੱਧ ਸੌਖਾ ਮਿਲਣ ਲੱਗ ਗਿਆ ਹੈ, ਘੱਟ ਨਹੀਂ, ਅਤੇ ਨਸ਼ੇ ਦੀ ਬਿਮਾਰੀ ਨੇ ਪੂਰੇ ਸੂਬੇ ਵਿੱਚ ਆਪਣੀਆਂ ਜੜ੍ਹਾਂ ਹੋਰ ਡੂੰਘੀਆਂ ਕਰ ਲਈਆਂ ਹਨ।ਝਿੰਜਰ ਨੇ ਇਸ ਗੱਲ ਵੱਲ ਧਿਆਨ ਦਿਵਾਇਆ ਕਿ 'ਆਪ' ਦੇ ਆਗੂ ਆਪ ਨਸ਼ਾ ਤਸਕਰੀ ਦੇ ਜਾਲ ਵਿੱਚ ਫੜੇ ਜਾ ਰਹੇ ਹਨ। ਹਾਲ ਹੀ ਵਿੱਚ 'ਆਪ' ਦੇ ਮਾਝਾ ਹਲਕਾ ਇੰਚਾਰਜ ਤਲਬੀਰ ਸਿੰਘ ਦੇ ਇੱਕ ਨਜ਼ਦੀਕੀ ਸਾਥੀ ਨੂੰ 4 ਕਿੱਲੋ ਡਰੱਗ ਸਮੇਤ ਗ੍ਰਿਫਤਾਰ ਕੀਤਾ ਗਿਆ। ਇੱਕ ਹੋਰ ਹੈਰਾਨ ਕਰਨ ਵਾਲੀ ਘਟਨਾ ਵਿੱਚ, ਕਲਸੀ ਪਿੰਡ ਦਾ 'ਆਪ' ਸਰਪੰਚ 18 ਕਿੱਲੋ ਹੈਰੋਇਨ ਸਮੇਤ ਫੜਿਆ ਗਿਆ। "ਇਹ ਕੋਈ ਇੱਕਾ-ਦੁੱਕਾ ਮਾਮਲੇ ਨਹੀਂ ਹਨ, ਝਿੰਜਰ ਨੇ ਕਿਹਾ- ਇਹ 'ਆਪ' ਆਗੂਆਂ, ਭ੍ਰਿਸ਼ਟ ਪੁਲਿਸ ਅਤੇ ਨਸ਼ਾ ਤਸਕਰਾਂ ਦਾ ਇੱਕ ਖਤਰਨਾਕ ਗਠਜੋੜ ਹੈ, ਜੋ ਦਿੱਲੀ ਦੇ ਇਸ਼ਾਰੇ 'ਤੇ ਚੱਲਣ ਵਾਲੇ ਮੁੱਖ ਮੰਤਰੀ ਦੀਆਂ ਅੱਖਾਂ ਸਾਹਮਣੇ ਖੁੱਲ੍ਹੇਆਮ ਕੰਮ ਕਰ ਰਿਹਾ ਹੈ।"ਉਨ੍ਹਾਂ ਨੇ ਇਹ ਵੀ ਯਾਦ ਕਰਵਾਇਆ ਕਿ 'ਆਪ' ਸਰਕਾਰ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਸਿੱਖ ਧਰਮ ਦੇ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਸ਼ੇ ਦੇ ਖਾਤਮੇ ਦਾ ਵਾਅਦਾ ਕੀਤਾ ਸੀ। ਉਹ ਸਹੁੰ ਟੁੱਟੀ ਅਤੇ ਹੁਣ 'ਆਪ' ਨੇ ਉਸੇ ਵਿਸ਼ਵਾਸਘਾਤ ਨੂੰ ਹੋਰ ਚਮਕਦਾਰ ਮਾਰਕੀਟਿੰਗ ਦੇ ਨਾਲ ਜਾਰੀ ਰੱਖਿਆ ਹੈ।"ਪੰਜਾਬ ਦੀਆਂ ਮਾਵਾਂ ਆਪਣੇ ਪੁੱਤਰ ਗੁਆ ਰਹੀਆਂ ਹਨ। ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ। ਅਤੇ ਸੱਤਾ ਵਿੱਚ ਬੈਠੀ ਸਰਕਾਰ ਮੁਹਿੰਮਾਂ, ਨਾਅਰਿਆਂ ਅਤੇ ਆਤਮ-ਪ੍ਰਸ਼ੰਸਾ ਵਿੱਚ ਮਸ਼ਰੂਫ ਹੈ, ਝਿੰਜਰ ਨੇ ਕਿਹਾ। "ਇਹ ਸ਼ਾਸਨ ਨਹੀਂ ਹੈ — ਇਹ ਪੰਜਾਬ ਵਿਰੁੱਧ ਇੱਕ ਅਪਰਾਧ ਹੈ।"ਝਿੰਜਰ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣ, ਕਿਉਂਕਿ ਉਹ ਆਪਣੇ ਸਭ ਤੋਂ ਬੁਨਿਆਦੀ ਫਰਜ਼, ਪੰਜਾਬ ਦੇ ਨੌਜਵਾਨਾਂ ਅਤੇ ਪਰਿਵਾਰਾਂ ਦੀ ਰੱਖਿਆ, ਵਿੱਚ ਪੂਰੀ ਤਰ੍ਹਾਂ ਅਤੇ ਭਿਆਨਕ ਰੂਪ ਵਿੱਚ ਅਸਫਲ ਰਹੇ ਹਨ। "ਜਿਸ ਮੁੱਖ ਮੰਤਰੀ ਨੇ 4 ਹਫਤਿਆਂ ਦਾ ਵਾਅਦਾ ਕੀਤਾ ਅਤੇ 4 ਸਾਲਾਂ ਦੀ ਤਬਾਹੀ ਦਿੱਤੀ, ਉਸ ਨੂੰ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ। ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ,"
Pehar TV ਪਹਿਰ ਟੀਵੀ
© Pehar TV | All Rights Reserved
0 Comments