6 ਅਪ੍ਰੈਲ ਬਲਵਿੰਦਰ ਸਿੰਘ
ਯਾਦਾਂ ਸਨੌਰ ਦੀਆਂ ਇਕ ਐਸੀ ਪੁਸਤਕ ਜਿਸ ਵਿੱਚ ਵੰਡ ਤੋਂ ਪਹਿਲਾਂ ਦੇ ਸਨੌਰ ਦਾ ਜਿਕਰ ਕੀਤਾ ਗਿਆ ਹੈ ਇਸ ਕਿਤਾਬ ਵਿੱਚ ਸਨੌਰ ਵਿੱਚ ਰਹਿੰਦੇ ਘਰਾਣਿਆ ਦੇ ਨਾਮ,ਬਾਬਾ ਫਰੀਦ ਜੀ ਦਾ ਸਨੌਰ ਆਉਣਾ ,ਕਿਹੜੀ ਚੀਜ਼ ਕਿਸ ਕੋਲ ਸਭਤੋਂ ਪਹਿਲਾ ਆਈ,ਸਨੌਰ ਵਿੱਚ ਸਲੇਡਾ ਵੀ ਹੁੰਦਾ ਸੀ ਬਹੁਤ ਕੁਝ ਐਸਾ ਜਿਸਨੂੰ ਪੜ੍ਹਨ ਤੇ ਜਾਨਣ ਦੀ ਲਾਲਸਾ ਹਰ ਓਸ ਇਨਸਾਨ ਵਿੱਚ ਜਾਗੀ ਜਿਸਨੇ ਵੀ ਇਸ ਪੁਸਤਕ ਬਾਰੇ ਇਸਦੇ ਲੇਖਕ ਪੰਮੀ ਪਟਵਾਰੀ ਦੇ ਮੁਹੋ ਇਸ ਬਾਰੇ ਸੁਣਿਆ ਬਹੁਤ ਲੰਬੇ ਸਮੇਂ ਦੀ ਮੇਹਨਤ 4 ਤੋਂ 5 ਵਾਰ ਪਾਕਿਸਤਾਨ ਜਾ ਕੇ ਵੰਡ ਵੇਲੇ ਸਨੌਰ ਤੋਂ ਉੱਜੜ ਕੇ ਗਏ ਸਨੌਰ ਦੇ ਪੁਰਾਣੇ ਵਸਨੀਕਾਂ ਤੇ ਸਨੌਰ ਰਹਿੰਦੇ ਬਜ਼ੁਰਗਾਂ ਤੋ ਇਸਦਾ ਡਾਟਾ ਇਕੱਠਾ ਕਰਕੇ ਇਸ ਕੀਮਤੀ ਸੌਗਾਤ ਤੇ ਇਸ ਅਨਮੋਲ ਖਜਾਨੇ ਨੂੰ ਸਨੌਰ ਵਾਸੀਆਂ ਦੇ ਹਵਾਲੇ ਕੀਤਾ ਇਸਦੀ ਕੀਮਤ 300 ਰੁਪਏ ਰੱਖੀ ਹੈ ਤੇ 500 ਦੀਆਂ 2 ਜੌ ਇਸ ਕਿਤਾਬ ਨੂੰ ਛਾਪਣ ਦਾ ਨਾਂਮਾਤਰ ਖਰਚ ਆ 8 ਅਪ੍ਰੈਲ ਤੋਂ ਬਾਦ ਗੁਰਦੁਆਰਾ ਸਿੰਘ ਸਭਾ ਦੇ ਬਾਹਰ ਲਖਵਿੰਦਰ ਸਿੰਘ ਦੀ ਦੁਕਾਨ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ

0 Comments