Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਸਨੌਰ ਦੇ ਸਫ਼ਾਈ ਕਰਮਚਾਰੀ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਤੇ


 ਸਨੌਰ, 6 ਮਈ (ਬਿੰਦਰ ਜਵਾਲੀਆ)

ਅੱਜ ਸਨੌਰ ਸ਼ਹਿਰ 'ਚ ਮਿਊਸੀਪਲ ਐਕਸ਼ਨ ਕਮੇਟੀ ਦੇ ਸੱਦੇ ਤੇ 6 ਮਈ ਤੋਂ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਗਈ ਹੜਤਾਲ ਵਿੱਚ ਸਫਾਈ ਸੇਵਕ ਐਂਡ ਅਦਰ ਵਰਕਰ ਯੂਨੀਅਨ ਅਤੇ ਫੋਰਥ ਅਪਲਾਈ ਯੂਨੀਅਨ ਨੇ ਸਾਂਝੇ ਤੌਰ ਤੇ ਹਿੱਸਾ ਲਿਆ ਹੈ। ਇਹ ਹੜਤਾਲ ਨਗਰ ਕੌਂਸਲ ਦਫ਼ਤਰ ਦੇ ਬਾਹਰ ਸਾਰੇ ਸਮੂਹ ਸਫਾਈ ਸੇਵਕਾਂ ਵੱਲੋਂ ਕੀਤੀ ਜਾ ਰਹੀ ਹੈ। ਹੜਤਾਲ ਕਰਨ ਚ ਵਰਕਰਾਂ ਵੱਲੋਂ ਮੁੱਖ ਮੰਗਾਂ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਪੁਰਾਣੀ ਪਲਾਨ ਨੂੰ ਬਹਾਲ ਕਰਨ, ਠੇਕੇਦਾਰੀ ਸਿਸਟਮ ਨੂੰ ਖਤਮ ਕਰਨ, ਤੇ 10 ਸਾਲਾਂ ਵਾਲੀ ਪੋਲਸੀ ਨੂੰ ਰੱਦ ਕਰਨ ਅਤੇ ਘੱਟੋ ਘੱਟ ਤਨਖਾਹ 30 ਹਜਾਰ ਰੁਪਏ ਮਹੀਨਾ ਕਰਨ ਦੀਆਂ ਮੰਗਾਂ ਸ਼ਾਮਲ ਹਨ। ਇਸ਼ ਦੇ ਨਾਲ ਪ੍ਰਧਾਨ ਨੰਦ ਲਾਲ ਨੇ ਕਿਹਾ ਕਿ ਜੇਕਰ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਹ ਧਰਨਾ ਅਣਮਿਥੇ ਸਮੇਂ ਤੱਕ ਜਾਰੀ ਰਹੇਗਾ। ਉਨਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਇਸ ਧਰਨੇ ਦੀ ਜਾਣਕਾਰੀ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਪ੍ਰਸ਼ਾਸਨ ਨੂੰ ਲਿਖਤ ਰੂਪ ਵਿੱਚ ਦਿੱਤੀ ਸੀ। ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਾਡੇ ਵੱਲੋਂ 6 ਮਈ ਨੂੰ ਅਨਮਿਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ ਤੇ ਸਨੌਰ ਸ਼ਹਿਰ ਚ ਸਫਾਈ ਦਾ ਕੰਮ ਪੱਕੇ ਤੌਰ ਤੇ ਬੰਦ ਕੀਤਾ ਜਾਵੇਗਾ। ਤੇ ਇਸ ਦਾ ਜਿੰਮੇਵਾਰ ਮੁੱਖ ਤੌਰ ਤੇ ਪ੍ਰਸ਼ਾਸਨ ਹੋਵੇਗਾ ਅਤੇ ਧਰਨੇ ਦੌਰਾਨ ਮੌਕੇ 'ਤੇ ਸਾਰੇ ਮੈਂਬਰ ਹਾਜ਼ਰ ਸਨ, ਜਿਨ੍ਹਾਂ ਵਿੱਚ ਪ੍ਰਧਾਨ ਅਜੇ ਕੁਮਾਰ ਹੈਪੀ, ਮੀਤ ਪ੍ਰਧਾਨ ਵਰਨ ਕੁਮਾਰ, ਸੈਕਟਰੀ ਰਕੇਸ਼ ਕੁਮਾਰ ਬੱਬੂ, ਕੈਸ਼ੀਅਰ ਦੀਪਕ ਕੁਮਾਰ, ਰਾਜ ਕਿਰਨ, ਸੁੰਦਰ ਜੁਗਨ ਲਾਲ, ਬਿਕਰਮਜੀਤ, ਜਗਦੀਸ਼ ਜੱਗੀ, ਨਰੇਸ਼ ਕੁਮਾਰ, ਨਰਿੰਦਰ ਸਿੰਘ ਹਸਨਪੁਰ, ਰੋਕੀ ਅਟਵਾਲ, ਸੰਜੀਵ ਕੁਮਾਰ, ਗੁਰਜੀਤ ਸਿੰਘ, ਰਕੇਸ਼ ਕੁਮਾਰ ਬੰਟੀ, ਸੰਜੀਵ ਕੁਮਾਰ ਅਟਵਾਲ, ਸੰਕਰਪੁਰ ਚਰਨ ਦਾਸ, ਬਾਲੂ ਕੁਲਵੰਤ ਸਿੰਘ, ਦੁੰਦੀ ਮਾਜਰਾ ਅਮੀਰ ਚੰਦ, ਕਾਠਗੜ੍ਹ ਜਸਵੀਰ ਸਿੰਘ ਨੈਨ ਕਲਾਂ, ਗੋਲਡੀ ਮਸਿੰਘਣ, ਵੀਰਪਾਲ ਪੰਚੋਲਾ, ਸਵਰਨ ਸਿੰਘ ਬੋਲੜ ਕਲਾ ਅਤੇ ਵਿਸ਼ਾਲ ਕੁਮਾਰ ਸ਼ਾਮਲ ਸਨ। ਇਹ ਪ੍ਰੈਸ ਨੋਟ ਇਸ ਸਮਾਗਮ ਦੀ ਮਹੱਤਤਾ ਅਤੇ ਸਫਲਤਾ ਨੂੰ ਦਰਸਾਉਂਦਾ ਹੈ।


Pehar TV ਪਹਿਰ ਟੀਵੀ 

© Pehar TV | All Rights Reserved

Post a Comment

0 Comments