Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਪੀਰ ਬਾਬਾ ਫ਼ਾਜ਼ਿਲ ਵਲੀ ਭੱਟੀ ਜੀ ਦੇ ਅਸਥਾਨ ‘ਤੇ ਸਾਲਾਨਾ ਭੰਡਾਰਾ ਅਤੇ ਰੂਹਾਨੀ ਕਵਾਲੀਆਂ ਦਾ ਆਯੋਜਨ

 


ਸਨੋਰ 10 ਮਈ (ਬਿੰਦਰ ਜਵਾਲੀਆ)

ਸਨੌਰ ਦੇ ਪਠਾਣਾ ਵਾਲਾ ਮੁਹੱਲਾ ਚ ਸਥਿਤ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਵਿਖੇ ਪੀਰ ਬਾਬਾ ਫ਼ਾਜ਼ਿਲ ਵਲੀ ਭੱਟੀ ਜੀ ਦੇ ਅਸਥਾਨ ‘ਤੇ ਸਾਲਾਨਾ ਭੰਡਾਰਾ ਅਤੇ ਕਵਾਲੀਆਂ ਦਾ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਭਗਤ ਜਨਾਂ ਨੇ ਹਾਜ਼ਰੀ ਭਰ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਭੰਡਾਰੇ ਦਾ ਪ੍ਰਸਾਦ ਛਕਿਆ। ਭੰਡਾਰੇ ਉਪਰੰਤ ਦੇਵੀਗੜ੍ਹ ਤੋਂ ਪਹੁੰਚੇ ਪ੍ਰਸਿੱਧ ਕਵਾਲਾਂ ਨੇ ਰੂਹਾਨੀ ਕਵਾਲੀਆਂ ਰਾਹੀਂ ਪੀਰ ਬਾਬਾ ਫ਼ਾਜ਼ਿਲ ਵਲੀ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਕਵਾਲੀਆਂ ਦੀ ਸੁਰੀਲੀ ਪੇਸ਼ਕਸ਼ ਨੇ ਸਮੂਹ ਸੰਗਤ ਨੂੰ ਭਾਵੁਕ ਕਰ ਦਿੱਤਾ ਅਤੇ ਭਗਤ ਜਨ ਆਧਿਆਤਮਿਕ ਰੰਗ ਵਿੱਚ ਰੰਗੇ ਗਏ। ਕਵਾਲਾਂ ਨੇ ਆਪਣੀ ਕਲਾ ਰਾਹੀਂ ਹਾਜ਼ਰ ਸੰਗਤ ਨੂੰ ਨਿਹਾਲ ਕਰ ਦਿੱਤਾ। ਇਸ ਮੌਕੇ ਪੀਰ ਬਾਬਾ ਫ਼ਾਜ਼ਿਲ ਵਲੀ ਜੀ ਦੀ ਟੀਮ ਦੇ ਪ੍ਰਧਾਨ ਡਾ. ਨਵੀਨ ਅਤੇ ਉਪ ਪ੍ਰਧਾਨ ਬਾਲ ਕ੍ਰਿਸ਼ਨ ਕਾਲੂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਉਨ੍ਹਾਂ ਦੇ ਸਵਾਗਤ ਲਈ ਐਕਸ ਐਮ.ਸੀ. ਬਲਦੇਵ ਕੁਮਾਰ, ਪੰਡਿਤ ਸ਼ੰਮੀ ਸ਼ਰਮਾ, ਮਾਸਟਰ ਕ੍ਰਿਸ਼ਨ ਤਨੇਜਾ (ਸੀਨੀਅਰ ਚੇਅਰਮੈਨ, ਬਹਾਵਲਪੁਰ ਸਮਾਜ ਸਨੌਰ), ਰਾਜਵੀਰ ਸਿੰਘ ਰਾਜੂ, ਸ਼ਾਮ ਲਾਲ ਪਰਜਾਪਤ ਅਤੇ ਸੁਨੀਲ ਕੁਮਾਰ ਕਾਕਾ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਰਹੀਆਂ। ਸਮਾਗਮ ਦੌਰਾਨ ਧਾਰਮਿਕ ਭਾਵਨਾਵਾਂ, ਭਾਈਚਾਰੇ ਅਤੇ ਆਪਸੀ ਸਾਂਝ ਦਾ ਸੁੰਦਰ ਪ੍ਰਗਟਾਵਾ ਦੇਖਣ ਨੂੰ ਮਿਲਿਆ। ਅੰਤ ਵਿੱਚ ਆਯੋਜਕਾਂ ਨੇ ਸਮੂਹ ਸੰਗਤ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।


Pehar TV ਪਹਿਰ ਟੀਵੀ 

© Pehar TV | All Rights Reserved



Post a Comment

0 Comments