ਹਲਕਾ ਸਨੌਰ ਦੇ ਪਿੰਡ ਬੋਸਰ ਕਲਾਂ ਦੀ ਪੰਚਾਇਤ ਵੱਲੋਂ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਇੱਕ ਸਰਾਹਣਯੋਗ ਕਦਮ ਚੁੱਕਿਆ ਗਿਆ ਹੈ। ਗਰਮੀ ਦੇ ਤਿੱਖੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪੰਚਾਇਤ ਨੇ ਸਰਕਾਰੀ ਐਲੀਮੈਂਟਰੀ ਸਕੂਲ ਬੋਸਰ ਕਲਾਂ ਦੇ ਨੰਨੇ-ਮੁੰਨੇ ਵਿਦਿਆਰਥੀਆਂ ਦੀ ਸਹੂਲਤ ਲਈ ਦੋ ਇਨਵਰਟਰ ਸਮੇਤ ਬੈਟਰੀਆਂ ਦਾਨ ਕੀਤੀਆਂ। ਇਸ ਉਪਰਾਲੇ ਨਾਲ ਸਕੂਲ ਵਿੱਚ ਬਿਜਲੀ ਦੀ ਕਟੌਤੀ ਦੌਰਾਨ ਵੀ ਪੜ੍ਹਾਈ ਬਿਨਾ ਰੁਕਾਵਟ ਜਾਰੀ ਰਹੇਗੀ ਅਤੇ ਬੱਚਿਆਂ ਨੂੰ ਗਰਮੀ ਤੋਂ ਕਾਫ਼ੀ ਰਾਹਤ ਮਿਲੇਗੀ ਇਸ ਮੌਕੇ ਪਿੰਡ ਦੀ ਸਰਪੰਚ ਸੋਨੀ ਰਾਣੀ, ਪੰਚ ਰਣਜੀਤ ਕੌਰ, ਬਲਵਿੰਦਰ ਕੌਰ, ਸ. ਸੁਖਦੀਪ ਸਿੰਘ, ਸ. ਕੁਲਦੀਪ ਸਿੰਘ ਅਤੇ ਸ. ਨਿਰਮਲ ਸਿੰਘ ਸਮੇਤ ਸਮੂਹ ਪੰਚਾਇਤ ਮੈਂਬਰ ਮੌਜੂਦ ਰਹੇ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਸਕੂਲਾਂ ਨੂੰ ਵਧੀਆ ਸਹੂਲਤਾਂ ਦੇਣਾ ਉਨ੍ਹਾਂ ਦੀ ਪਹਿਲ ਹੈ ਤਾਂ ਜੋ ਬੱਚਿਆਂ ਨੂੰ ਚੰਗਾ ਸਿੱਖਿਆ ਮਾਹੌਲ ਮਿਲ ਸਕੇ। ਸਕੂਲ ਦੇ ਮੁੱਖ ਅਧਿਆਪਕ ਸ. ਰਾਜਪਾਲ ਸਿੰਘ ਤੂਰ ਨੇ ਪੰਚਾਇਤ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਦਾਨ ਨਾਲ ਗਰਮੀ ਦੇ ਦਿਨਾਂ ਵਿੱਚ ਬੱਚਿਆਂ ਨੂੰ ਬਹੁਤ ਸੁਵਿਧਾ ਮਿਲੇਗੀ ਅਤੇ ਪੜ੍ਹਾਈ ਦਾ ਮਾਹੌਲ ਹੋਰ ਵੀ ਸੁਧਰੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਹਿਯੋਗ ਨਾਲ ਸਕੂਲ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪੈਂਦਾ ਹੈ ਇਸ ਮੌਕੇ ਸਕੂਲ ਸਟਾਫ ਵਿੱਚ ਸ. ਬਲਵੰਤ ਸਿੰਘ, ਮੈਡਮ ਨਵਨੀਤ ਕੌਰ, ਮੈਡਮ ਰਣਜੀਤ ਕੌਰ ਵੀ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਸਮਾਜ ਸੇਵੀ ਮੰਗਤ ਰਾਮ ਮੰਗੀ (ਸਰਕਲ ਪ੍ਰਧਾਨ), ਅਮਰਜੀਤ ਸਿੰਘ, ਸਕੂਲ ਦੇ ਚੇਅਰਮੈਨ ਨਾਜਰ ਖਾਨ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ। ਪਿੰਡ ਵਾਸੀਆਂ ਨੇ ਪੰਚਾਇਤ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਲੋਕ-ਹਿੱਤ ਕਾਰਜ ਜਾਰੀ ਰਹਿਣਗੇ।
Pehar TV ਪਹਿਰ ਟੀਵੀ

0 Comments