Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਸਨੌਰ ਸ਼ਹਿਰ ਜਾਂ ਕੂੜੇ ਦਾ ਢੇਰ,ਜ਼ਿੰਮੇਦਾਰ ਹਲਕਾ ਇੰਚਾਰਜ ਜਾ ਨਗਰ ਨਿਗਮ ਸਨੌਰ ਦੇ ਪ੍ਰਧਾਨ


ਸ਼ਹਿਰ ਦੇ ਮੇਨ ਬਜ਼ਾਰ ਅਤੇ ਗੁਰਦਵਾਰਾ ਸ਼੍ਰੀ ਆਕਾਲ ਗੜ ਸਾਹਿਬ ਦੇ ਕੋਲ ਲੱਗੇ ਗੰਦਗੀ ਦੇ ਢੇਰ

ਸਨੌਰ 13 ਮਈ (ਬਲਵਿੰਦਰ ਸਿੰਘ)

ਸਨੌਰ ਸ਼ਹਿਰ ਅੰਦਰ ਇਨ੍ਹਾਂ ਦਿਨਾਂ ਕੂੜੇ ਦੇ ਵੱਡੇ-ਵੱਡੇ ਢੇਰ ਲੋਕਾਂ ਲਈ ਗੰਭੀਰ ਸਮੱਸਿਆ ਬਣੇ ਹੋਏ ਹਨ। ਗਰਮੀ ਵਧਣ ਨਾਲ ਕੂੜੇ ਵਿੱਚੋਂ ਉੱਠ ਰਹੀ ਭਿਆਨਕ ਬਦਬੂ ਕਾਰਨ ਇਲਾਕਾ ਵਾਸੀਆਂ ਦਾ ਘਰਾਂ ਵਿੱਚ ਬੈਠਣਾ ਵੀ ਮੁਸ਼ਕਲ ਹੋ ਗਿਆ ਹੈ। ਸ਼ਹਿਰ ਦੇ ਚਾਰੇ ਪਾਸੇ ਫੈਲੇ ਕੂੜੇ ਕਾਰਨ ਬਿਮਾਰੀਆਂ ਫੈਲਣ ਦਾ ਵੀ ਖ਼ਦਸ਼ਾ ਬਣਿਆ ਹੋਇਆ ਹੈ। 6 ਤਰੀਖ ਤੋਂ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਘਰਾਂ ਵਿਚੋ ਕੂੜਾ ਨਹੀਂ ਚੁੱਕਿਆ ਜਾ ਰਿਹਾ ਜਿਸ ਕਰਕੇ ਲੋਕ ਰਾਤ ਸਮੇਂ ਜਿੱਥੇ ਜਗਾ ਮਿਲਦੀ ਹੈ ਓਥੇ ਕੂੜਾ ਸੁੱਟ ਆਉਂਦੇ ਹਨ ਜਿਸ ਕਰਕੇ ਗਲੀਆਂ ਅਤੇ ਸੜਕਾਂ ਦੇ ਕਿਨਾਰੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਗਰਮੀ ਦੇ ਮੌਸਮ ਵਿੱਚ ਇਹ ਹਾਲਾਤ ਹੋਰ ਵੀ ਖਤਰਨਾਕ ਬਣਦੇ ਜਾ ਰਹੇ ਹਨ, ਕਿਉਂਕਿ ਮੱਖੀਆਂ, ਮੱਛਰ ਅਤੇ ਹੋਰ ਕੀਟਾਣੂ ਤੇਜ਼ੀ ਨਾਲ ਵੱਧ ਰਹੇ ਹਨ।ਲੋਕਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਆਖਿਰ ਇਸ ਹਾਲਤ ਲਈ ਜ਼ਿੰਮੇਵਾਰ ਕੌਣ ਹੈ — ਹਲਕਾ ਇੰਚਾਰਜ ਰਣਜੋਧ ਸਿੰਘ ਹੜਾਣਾ ਜਾਂ ਨਗਰ ਨਿਗਮ ਸਨੌਰ? ਸ਼ਹਿਰ ਵਾਸੀਆਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਇਸ ਸਮੱਸਿਆ ਵੱਲ ਧਿਆਨ ਨਹੀਂ ਦੇ ਰਹੇ, ਜਿਸ ਨਾਲ ਲੋਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ।ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸ਼ਹਿਰ ਵਿੱਚ ਸਫਾਈ ਪ੍ਰਬੰਧ ਠੀਕ ਕਰਕੇ ਕੂੜੇ ਦੇ ਢੇਰ ਹਟਾਏ ਜਾਣ ਤਾਂ ਜੋ ਬਦਬੂ ਅਤੇ ਸੰਭਾਵਿਤ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।

ਜਦੋਂ ਇਸ ਸਬੰਧੀ ਨਗਰ ਨਿਗਮ ਦੇ ਪ੍ਰਧਾਨ ਪਰਦੀਪ ਜੋਸ਼ਨ ਨਾਲ ਗੱਲ ਕੀਤੀ ਤਾਂ ਓਹਨਾ ਕਿਹਾ ਕੇ ਅਸੀਂ ਵੀ ਗੰਦਗੀ ਨੂੰ ਲੈਕੇ ਚਿੰਤਤ ਹਾਂ ਸਾਡੀ ਇਸਤੇ ਮੀਟਿੰਗ ਚਲ ਰਹੀ ਹੈ ਅਸੀਂ ਕੱਲ ਸਫ਼ਾਈ ਲਈ ਕੁਝ ਬੰਦੇ ਭੇਜੇ ਸਨ ਪਰ ਹੜਤਾਲ ਤੇ ਬੈਠੇ ਸਫ਼ਾਈ ਸੇਵਕਾਂ ਨੇ ਓਹਨਾ ਨੂੰ ਰੋਕਿਆ ਅਤੇ ਅਸੀ ਅੱਜ ਵੀ ਦੁਬਾਰਾ ਸਾਰੇ MC ਸਮੇਤ ਸਫ਼ਾਈ ਕਰਨ ਦੀ ਕੋਸ਼ਿਸ਼ ਕਰਾਂਗੇ

ਅਗਰ ਪ੍ਰਸ਼ਾਸ਼ਨ ਨੂੰ ਸਫ਼ਾਈ ਸੇਵਕਾਂ ਵੱਲੋਂ ਪਹਿਲਾਂ ਨੋਟਿਸ ਦਿੱਤਾ ਗਿਆ ਸੀ ਫੇਰ ਸਫ਼ਾਈ ਲਈ ਢੁਕਵੇਂ ਪ੍ਰਬੰਧ ਕਿਓਂ ਨਹੀਂ ਕੀਤੇ ?

ਏ ਸੀ ਅੰਦਰ ਬੈਠ ਕੇ ਕੰਮ ਕਰਨ ਵਾਲਿਆਂ ਨੂੰ ਲੱਖਾਂ ਰੁਪਏ ਤਨਖਾਹ ਤੇ ਲੋਕਾਂ ਦੀ ਗੰਦਗੀ ਤੇ ਗਟਰ ਸਾਫ ਕਰਨ ਵਾਲੇ ਮਿਹਨਤੀ ਕਾਮਿਆਂ ਨੂੰ ਸਿਰਫ 10 ਹਜ਼ਾਰ ਰੁਪਏ ਕਿੱਥੋਂ ਦਾ ਇਨਸਾਫ ?


Pehar TV ਪਹਿਰ ਟੀਵੀ 

© Pehar TV | All Rights Reserved


Post a Comment

0 Comments