Ticker

ਪਹਿਰ ਟੀਵੀ - Live
LIVE
Breaking News : 2026-27 ਪੰਜਾਬ ਸਰਕਾਰ ਦਾ ਬਜਟ LIVE | ਪਹਿਰ ਟੀਵੀ ਵਿਸ਼ੇਸ਼ ਪ੍ਰਸਾਰਣ

ਕਾਕਰੋਚ ਜਨਤਾ ਪਾਰਟੀ ਦਾ ਫਾਉਂਡਰ ਕੌਣ ਹੈ ਇਸ ਪਿੱਛੇ ਵੱਡੀ ਸਾਜਿਸ਼ ਤਾਂ ਨਹੀਂ ?

 


 22 ਮਈ (ਸਿਆਸੀ ਡੈਸਕ)

ਕਾਕਰੋਚ ਜਨਤਾ ਪਾਰਟੀ ਬਣਾਉਣ ਵਾਲੇ ਵਿਅਕਤੀ ਨੂੰ ਬਗੈਰ ਜਾਣੇ ਪਹਿਚਾਣੇ ਸੋਸ਼ਲ ਮੀਡੀਆ ਹਜੂਮ ਅੰਨੇਵਾਹ ਇਸ ਦਾ ਮੈਂਬਰ ਬਣਦਾ ਜਾ ਰਿਹਾ ਹੈ । ਕੁਝ ਦਿਨਾਂ ਵਿੱਚ ਇਸ ਦੀ ਗਿਣਤੀ ਦਸ ਮਿਲੀਅਨ ਤੋਂ ਪਾਰ ਹੋ ਗਈ । 

   ਯਾਦ ਰਹੇ 26 ਨਵੰਬਰ 2012 ਵਿੱਚ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਵਰਗਿਆਂ ਨੇ ਝਾੜੂ ਮਾਰਕਾ ਸਵਰਾਜ ਮਾਡਲ ਪੇਸ਼ ਕਰਕੇ ਆਮ ਆਦਮੀ ਪਾਰਟੀ ਦੀ ਨੀਂਹ ਰੱਖੀ ਸੀ । ਫੇਰ ਸੋਸ਼ਲ ਮੀਡਿਆ ਤੇ ਫੇਸਬੁੱਕ ਉੱਤੇ ਪੇਜ਼ ਬਣਾਕੇ ਮੁਫ਼ਤ ਮੈਂਬਰਸ਼ਿਪ ਦੇਣੀ ਸ਼ੁਰੂ ਕਰ ਦਿੱਤੀ । ਕੁੱਝ ਸਮੇਂ ਵਿੱਚ ਹੀ ਹਰੇਕ ਵੰਨਗੀ ਦੇ ਐਰੇ ਗੈਰੇ ਲਖਾਂ ਜੁਗਨੂੰ ਅਰਵਿੰਦ ਕੇਜਰੀਵਾਲ ਦੇ ਝਾੜੂ ਦੁਆਲੇ ਇੱਕਠੇ ਹੋ ਗਏ ।

   IRS ਆਫਿਸਰ ਲਗਿਆ ਕੇਜਰੀਵਾਲ ਵੀ ਫੋਰਡ ਫਾਊਂਡੇਸ਼ਨ ਵਲੋਂ ਅਮਰੀਕਾ ਗਿਆ ਸੀ  । ਉਥੋਂ ਤਿਆਰੀ ਕਰਕੇ ਆਇਆ ਤੇ ਆਪ ਪਾਰਟੀ ਬਣਾਉਣ ਦਾ ਝਾੜੂ ਚਲਾਇਆ ।

  1. ਕਾਕਰੋਚ ਪਾਰਟੀ ਦਾ ਫਾਊਂਡਰ ਕੌਣ:- ਇਸ ਦਾ ਫਾਉਂਡਰ ਮਹਾਰਾਸ਼ਟਰ ਤੋਂ ਤੀਹ ਸਾਲਾ ਨੌਜਵਾਨ ਅਭੀਜੀਤ ਦੀਪਕ ਹੈ । ਉਹ 2020 ਤੋਂ 2023 ਤਕ ਆਮ ਆਦਮੀ ਪਾਰਟੀ ਦੀ ਆਈ ਟੀ ਸੈਲ ਦਾ ਸਰਗਰਮ ਆਗੂ ਰਿਹਾ ਹੈ । ਅਰਵਿੰਦ ਕੇਜਰੀਵਾਲ ਤੇ ਐਜੂਕੇਸ਼ਨ ਮਨਿਸਟਰ ਮਨੀਸ਼ ਸਿਸੋਦੀਆ ਦਾ ਸਲਾਹਕਾਰ ਰਿਹਾ ਹੈ। 

    2. ਅਭੀਜੀਤ ਦੀਪਕ ਨੇ ਪੁਣੇ, ਮਹਾਂਰਾਸ਼ਟਰ ਤੋਂ ਆਪਣੀ ਅੰਡਰਗ੍ਰੈਜੁਏਟ ਡਿਗਰੀ ਜਰਨਲਿਜ਼ਮ ਵਜੋਂ ਹਾਸਲ ਕੀਤੀ ਹੈ । ਫੇਰ ਉਹ ਕੇਜਰੀਵਾਲ ਵਾਂਗ ਸੰਯੁਕਤ ਰਾਜ ਅਮਰੀਕਾ ਚਲੇ ਗਏ ਅਤੇ ਹਾਲ ਹੀ ਵਿੱਚ ਬੋਸਟਨ ਯੂਨੀਵਰਸਿਟੀ ਤੋਂ ਲੋਕ ਸੰਪਰਕ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕਰਕੇ ਵਾਪਸ ਆਇਆ। ਇਥੇ ਆਕੇ ਝਾੜੂ ਵਿਖਰੇ ਵਰਕਰਾਂ ਨੂੰ ਸੋਸਲ ਮੀਡੀਆ ਉੱਤੇ ਸੰਪਰਕ ਵਿੱਚ ਕਰਨ ਲਗਿਆ ਹੈ । ਇਸ ਤਰ੍ਹਾਂ ਉਸ ਨੇ  ਆਮ ਆਦਮੀ ਪਾਰਟੀ ਦੇ ਦਿਗਜਾਂ ਅਰਵਿੰਦ ਕੇਜਰੀਵਾਲ ਮਨੀਸ ਸਿਸੋਦੀਆ, ਸੰਤੋਸ਼ ਤੇ ਰਾਘਵ ਚੱਡੇ ਵਰਗਿਆਂ ਦੇ ਸੰਪਰਕ ਵਿੱਚ ਆਕੇ ਡਿਜੀਟਲ ਰਾਜਨੀਤਿਕ ਸੰਦੇਸ਼, ਬਿਰਤਾਂਤ ਨਿਰਮਾਣ ਅਤੇ ਔਨਲਾਈਨ ਮੁਹਿੰਮ ਰਣਨੀਤੀਆਂ ਦੇ ਪ੍ਰਬੰਧਨ ਵਿੱਚ ਮਾਹਰ  ਬਣ ਗਿਆ ਸੀ। 

3.ਦੀਪਕ ਦੀ  ਵਿਸ਼ੇਸ਼ ਟ੍ਰੇਨਿੰਗ ਦੇ ਰਿੰਗ ਮਾਸਟਰ: 

  ਅਭੀਜੀਤ ਦੀਪਕ ਨੇ ਸਵੈ-ਇੱਛਾ ਨਾਲ ਆਮ ਆਦਮੀ ਪਾਰਟੀ ਦੇ ਮਹਾਂਰਥੀਆਂ ਨਾਲ ਕੰਮ ਕੀਤਾ । ਆਮ ਆਦਮੀ ਪਾਰਟੀ (AAP) ਦੀ ਸੋਸ਼ਲ ਮੀਡੀਆ ਟੀਮ ਨਾਲ ਇੱਕ ਡਿਜੀਟਲ ਰਣਨੀਤੀਕਾਰ ਵਜੋਂ ਕੰਮ ਕੀਤਾ। 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ, ਉਹ  ਅਰਵਿੰਦ ਕੇਜਰੀਵਾਲ ਦੀ ਪਾਰਟੀ ਲਈ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਵਧਾਉਣ ਲਈ  ਡਿਜ਼ੀਟਲ ਕੂੜ ਪਰਚਾਰਕ ਮੁਹਿੰਮਾਂ ਚਲਾਉਣ ਵਿੱਚ ਅੱਗੇ ਆਇਆ ਤੇ ਕੂੜ ਪ੍ਰਾਪੇਗੰਡਾ ਕਰਕੇ ਕੇਜ਼ਰੀਵਾਲ ਹੋਰਾਂ ਨੂੰ ਜਿਤਾਇਆ। ਫੇਰ ਉਹ ਦਿੱਲੀ ਦੇ ਸਿੱਖਿਆ ਮੰਤਰੀ  ਮੁਨੀਸ ਸਿਸੋਦੀਆ ਦਾ ਕਮਿਊਨੀਕੇਸ਼ਨ ਸਲਾਹਕਾਰ ਰਹਿ ਚੁਕਿਆ ਹੈ । ਦਿੱਲੀ ਐਜ਼ੂਕੇਸ਼ਨਲ ਮੌਡਰਨ ਸਕੂਲਾਂ ਦੇ  ਸਬਜ਼ਬਾਗ ਦਿਖਾਉਣ ਵਿਚ ਮਹਿਰ ਸਿਸੋਦੀਆ ਸਾਹਿਬ ਦੇ ਸਲਾਹਕਾਰ ਭਲਾਂ ਸਤਪੱਤਣਾਂ ਦੇ ਤਾਰੂ ਕਿਉਂ ਨਹੀਂ ਹੋਣਗੇ ?? ਅਭੀਜੀਤ ਦੀਪਕ ਭਲੀ ਭਾਂਤੀ ਜਾਣਦਾ ਹੈ ਕਿ ਭਾਰਤੀ ਜੰਤਾ ਤੇ ਭੋਲੇਭਾਲੇ ਨੌਜਵਾਨ ਆਲਤੂ ਫਾਲਤੂ ਝਾੜੁ ਹੱਥ ਫੜਾਉਣ, ਕੀੜਿਆਂ ਮਕੌੜਿਆਂ ਨਾਲ ਭਰਮਾਉਣ ਤੇ ਕੌਮੀ ਝੰਡੇ ਲਹਿਰਾਉਣ ਨਾਲ ਕਾਇਲ ਹੋ ਜਾਂਦੇ ਹਨ । ਜਦੋ ਭਾਈ ਝਾੜੂ ਤੀਲਾ ਤੀਲਾ ਹੋਣ ਲਗਿਆ ਫੇਰ ਅਭੀਜੀਤ ਦੀਪਕ ਨੇ ਆਵਦੀ ਟੀਮ ਬਣਾਕੇ  ਉਨ੍ਹਾਂ ਲਈ ਨਵਾ ਜਾਲ ਵਿਛਾਉਣਾ ਸ਼ੁਰੂ ਕੀਤਾ । ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਵਰਗਲਾਉਣ ਲਗਿਆ । ਬਸ ਪੈਰਾਂ ਥਲੇ ਬਟੈਰਾ ਆਉਣ ਦਾ ਸਵੱਬ ਬਣ ਗਿਆ!!ਬੇਰੁਜ਼ਗਾਰ ਨੌਜਵਾਨ ਦੀ ਹੜਤਾਲ ਉਤੇ ਸੁਪਰੀਮ ਕੋਰਟ ਦੇ ਜੱਜ ਸਾਹਿਬ ਦੀ ਨੌਜਵਾਨਾਂ ਨੂੰ ਕਾਕਰੋਚ ਕਹਿਣ ਵਾਲੀ ਟਿੱਪਣੀ ਮਹਿੰਗੀ ਪੈ ਗਈ । ਉਸ ਦਾ ਸੋਸ਼ਲ ਮੀਡੀਆ ਉੱਤੇ ਜ਼ਬਰਦਸਤ ਵਿਰੋਧ ਹੋਇਆ । ਆਖਿਰ ਜੱਜ ਸਾਹਿਬ ਨੂੰ ਮੁਆਫੀ ਮੰਗਣੀ ਪਈ।

ਲੇਕਿਨ ਅਭੀਜੀਤ ਦੀਪਕ ਨੇ ਹਾਸੀ ਮਖੌਲ ਵਾਲਾ ਪੇਜ਼ ਬਣਾਕੇ ਕਾਕਰੋਚ ਚੁਕ ਲਿਆ। ਕਾਕਰੋਚ ਨੂੰ ਹੀਰੋ ਬਣਾ ਧਰਿਆ।  ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ ਨੂੰ ਸੱਚਾ ਸਾਬਤ ਕਰਨ ਲਈ 16  ਮਈ  2026 ਨੂੰ ਕਾਕਰੋਚ ਜਨਤਾ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ । ਜਿਸਦਾ ਆਮ ਆਦਮੀ ਪਾਰਟੀ ਵਾਂਗ ਨਾਂ ਕੋਈ ਪ੍ਰੋਗਰਾਮ ਤੇ ਨਾਂ ਵਿਧਾਨ ਬਸ ਏਧਰ ਓਧਰ ਦੇ ਸੁਧਾਰਕ ਵਾਅਦਿਆਂ ਦਾ ਜੁਗਾੜ ਖੜਾ ਕਰ ਲਿਆ । ਇੰਸਟਾਗ੍ਰਾਮ ਤੇ ਫੇਸਬੁੱਕ ਉੱਤੇ ਹਰੇਕ ਐਰੇ ਗੈਰੇ ਨੂੰ ਸ਼ਾਮਲ ਕਰਨ ਲਈ ਭਰਤੀ ਸ਼ੁਰੂ ਕਰ ਦਿੱਤੀ । ਕਾਕਰੋਚ ਜਨਤਾ ਪਾਰਟੀ ਕਾਕਟੇਲ ਪਾਰਟੀ ਦੇ ਨਸ਼ੇੜੀਆਂ ਵਾਂਗ ਝੂੰਮਣ ਲਗ ਪਈ । ਜਿਸ ਨੂੰ ਵੇਖਕੇ  ਪੈਟੀ ਬੁਰਜੂਆ ਬੁਧੀਜੀਵੀ ਤੇ ਨਿੱਖਧ ਸੰਗਠਨਾਂ ਦੇ ਆਗੂ ਧੜਾ ਧੜ ਝਾੜੂ ਫੜਨ ਵਾਂਗ  ਕਾਕਰੋਚ ਨੂੰ ਚੁੰਮਣ ਲਗ ਪਏ ਹਨ । ਫੇਸਬੁੱਕ ਤੇ ਇੰਸਟਾਗ੍ਰਾਮ ਉੱਤੇ ਪੋਸਟਾਂ ਪਾ ਪਾਕੇ ਆਪਣੇ ਆਪ ਨੂੰ ਕਾਕਰੋਚੀ ਹੀਰੋ  ਹੋਣਾ ਸਾਬਤ ਕਰ ਰਹੇ ਹਨ । ਅਭੀਜੀਤ ਦੀਪਕ ਦਾ ਕੀਤਾ ਮਖੌਲ ਗੰਭੀਰ ਰਾਜਨੀਤਕ ਪਲੇਟਫਾਰਮ ਦਾ ਰੂਪ ਧਾਰਨ ਕਰ ਗਿਆ ਹੈ । 

    ਇਸ ਪਿਛੇ ਕੋਣ ਹੈ ? ਲਗਦੈ ਅਮਰੀਕਾ ਦੀ ਫੇਰੀ ਸਮੇਂ ਉਹ ਤਾਕਤ ਜਿਸ ਦੇ ਹੱਥਾ ਵਿੱਚ ਪ੍ਰੈਸ ਸੋਸ਼ਲ ਮੀਡੀਆ ਤੇ ਪਾਰਪੇੰਗੰਡਾ ਮਸ਼ੀਨ ਹੈ । ਜਿਸ ਨੇ ਨੇਪਾਲ ਤੇ ਬੰਗਲਾ ਦੇਸ਼ ਵਿੱਚ ZJ ਖੜਦੁੰਮ ਮੁਹਿੰਮ ਚਲਾਕੇ ਆਪਣਾ ਉਲੂ ਸਿੱਧਾ ਕੀਤਾ । ਇਰਾਨ ਵਿੱਚ ਖੜਦੁੰਮ ਪਾਉਣ ਵਾਲਿਆਂ ਦੀ ਖੁੰਬ ਠੱਪੀ ਗਈ 

 ਹੁਣ ਇਹ  ਇੰਡੀਆ ਵਿੱਚ ਖੜਦੁੰਮ ਮਚਾਉਣ  ਲਈ ਕੇਜਰੀਵਾਲ ਤੇ ਸਿਸੋਦੀਆ ਦੇ ਸਲਾਹਕਾਰ ਰਹੇ ਅਭੀਜੀਤ ਦੀਪਕ ਕਾਕਰੋਚ ਲੈਕੇ ਸੋਸ਼ਲ ਮੀਡੀਆ ਉੱਤੇ ਪਧਾਰ ਚੁੱਕੇ ਹਨ ! ਕੀ ਅਜੇਹੇ ਅਰਾਜਕਤਾਵਾਦੀ ਤੱਤਾਂ ਨੂੰ ਨੰਗਾ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਵਿਚ ਸ਼ਾਮਲ ਹੋਕੇ ਨਵਾਂ ਵੰਝ ਗੱਡਣਾ ਚਾਹੀਦਾ ਹੈ ? ਇਸ ਬਾਰੇ ਤੁਹਾਡੇ ਕੀ ਅਣਮੋਲ ਵਿਚਾਰ ਹਨ ? 

 Pehar TV ਪਹਿਰ ਟੀਵੀ 

© Pehar TV | All Rights Reserved

Post a Comment

0 Comments