![]() |
| ਸਾਗਰ ਵਿਰਕ ਨੂੰ ਸਨਮਾਨਿਤ ਕਰਦੇ ਹੋਏ ਗੌਰਵ ਸੰਧੂ |
ਹਲਕਾ ਸਨੌਰ ਦੇ ਹੋਣਹਾਰ ਨੌਜਵਾਨ ਕ੍ਰਿਕਟਰ ਸਾਗਰ ਵਿਰਕ ਵੱਲੋਂ ਅੰਡਰ-19 ਟੀਮ ਵਿੱਚ ਚੋਣ ਹੋਣ ‘ਤੇ ਖੇਤਰ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਹਲਕਾ ਸਨੌਰ ਤੋਂ ਸੀਨੀਅਰ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਗੌਰਵ ਸੰਧੂ ਵੱਲੋਂ 17 ਸਾਲਾ ਸਾਗਰ ਵਿਰਕ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਗੌਰਵ ਸੰਧੂ ਨੇ ਸਾਗਰ ਵਿਰਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਦੀ ਇਹ ਪ੍ਰਾਪਤੀ ਸਨੌਰ ਇਲਾਕੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਗਰ ਨੇ ਆਪਣੀ ਮਿਹਨਤ, ਲਗਨ ਅਤੇ ਖੇਡ ਪ੍ਰਤੀ ਸਮਰਪਣ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ, ਜਿਸ ਨਾਲ ਹੋਰ ਨੌਜਵਾਨਾਂ ਨੂੰ ਵੀ ਖੇਡਾਂ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਮਿਲੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਸਾਗਰ ਵਿਰਕ ਭਵਿੱਖ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰੇਗਾ। ਇਸ ਮੌਕੇ ਸਾਗਰ ਵਿਰਕ ਦੇ ਪਰਿਵਾਰਕ ਮੈਂਬਰਾਂ ਅਤੇ ਖੇਡ ਪ੍ਰੇਮੀਆਂ ਨੇ ਵੀ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਸ ਦੀ ਉੱਜਵਲ ਭਵਿੱਖ ਲਈ ਕਾਮਨਾ ਕੀਤੀ। ਇਸ ਮੌਕੇ ਅਮਨਦੀਪ ਸਿੰਘ ਵਿਰਕ,ਹਰਪ੍ਰੀਤ ਸਿੰਘ ਸੰਧੂ,ਅਦਿੱਤਯ ਸਾਗਰ,ਸੁੱਖੀ ਪ੍ਰਧਾਨ ਸਨੌਰ,ਅਮਰਜੀਤ ਵਿਰਕ, ਸਤਿੰਦਰ ਸਿੰਘ ਰਠੀਆਂ,ਜੱਪਜੀਤ ਸਿੰਘ,ਸਿਮਰਨਜੋਤ ਸਿੰਘ, ਰਜਤ ਭਾਟੀਆ ਸਨੌਰ, ਪੰਕਜ ਧਾਲੀਵਾਲ ਤੇ ਹੋਰ।
Pehar TV ਪਹਿਰ ਟੀਵੀ

0 Comments