ਸਨੌਰ, 15 ਜੂਨ (ਜਪਅਨੰਤਪ੍ਰੀਤ ਸਿੰਘ)
ਹਲਕਾ ਸਨੌਰ ਲਈ ਬਹੁਤ ਹੀ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸਨੌਰ ਦੇ ਹੋਣਹਾਰ ਨੌਜਵਾਨ ਕ੍ਰਿਕਟਰ ਸਾਗਰ ਵਿਰਕ ਦੀ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਵਿੱਚ ਚੋਣ ਹੋ ਗਈ ਹੈ ਜਿਸ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।ਸਾਗਰ ਵਿਰਕ ਦੀ ਇਸ ਵੱਡੀ ਉਪਲਬਧੀ 'ਤੇ ਪਰਿਵਾਰਕ ਮੈਂਬਰਾਂ, ਖੇਡ ਪ੍ਰੇਮੀਆਂ ਅਤੇ ਇਲਾਕਾ ਵਾਸੀਆਂ ਨੇ ਖੁਸ਼ੀ ਪ੍ਰਗਟ ਕਰਦਿਆਂ ਉਸ ਨੂੰ ਵਧਾਈ ਦਿੱਤੀ ਹੈ। ਸਾਗਰ ਦੇ ਪਿਤਾ ਅਮਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਗਲ ਕਰਦਿਆਂ ਕਿਹਾ ਕਿ ਸਾਗਰ ਨੇ ਆਪਣੀ ਮਿਹਨਤ, ਲਗਨ ਅਤੇ ਸ਼ਾਨਦਾਰ ਪ੍ਰਦਰਸ਼ਨ ਦੇ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ ਅਤੇ ਉਹ ਇਲਾਕੇ ਦੇ ਨੌਜਵਾਨਾਂ ਲਈ ਪ੍ਰੇਰਣਾ ਬਣਿਆ ਹੈ। ਸਾਗਰ ਦੇ ਕੋਚ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਾਗਰ 8 ਸਾਲ ਦੀ ਉਮਰ ਤੋਂ ਹੀ ਮੇਰੇ ਕੋਲ ਟ੍ਰੇਨਿੰਗ ਲੈ ਰਿਹਾ ਹੈ ਇਸਨੇ ਇਹ ਮੁਕਾਮ ਹਾਸਲ ਕਰਨ ਲਈ ਹੱਡ ਭੰਨਵੀ ਮਿਹਨਤ ਕੀਤੀ ਹੈ
ਜ਼ਿਕਰਯੋਗ ਹੈ ਕਿ ਪੰਜਾਬ ਦੇ ਕੁਝ ਹੋਰ ਖਿਡਾਰੀਆਂ ਨੂੰ ਵੀ ਭਾਰਤੀ ਅੰਡਰ-19 ਟੀਮ ਵਿੱਚ ਮੌਕਾ ਮਿਲਿਆ ਹੈ, ਜਿਨ੍ਹਾਂ ਵਿੱਚ ਸਾਗਰ ਵਿਰਕ ਦਾ ਨਾਮ ਵੀ ਸ਼ਾਮਲ ਹੈ। ਸਾਗਰ ਦੀ ਚੋਣ ਭਾਰਤੀ ਅੰਡਰ 19 ਟੀਮ ਵਿੱਚ ਬਤੌਰ ਓਪਨਰ ਬੱਲੇਬਾਜ ਦੇ ਤੌਰ ਤੇ ਹੋਈ ਹੈ ਸਾਗਰ ਦੀ ਚੋਣ ਨਾਲ ਸਨੌਰ ਅਤੇ ਪਟਿਆਲਾ ਜ਼ਿਲ੍ਹੇ ਦਾ ਮਾਣ ਵਧਿਆ ਹੈ ਅਤੇ ਖੇਡ ਜਗਤ ਵਿੱਚ ਖੁਸ਼ੀ ਦਾ ਮਾਹੌਲ ਹੈ।
ਪਰਿਵਾਰਕ ਮੈਂਬਰਾਂ ਨੇ ਆਸ ਜਤਾਈ ਹੈ ਕਿ ਸਾਗਰ ਵਿਰਕ ਭਾਰਤੀ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰੇਗਾ।
Pehar TV ਪਹਿਰ ਟੀਵੀ

0 Comments